ਹਿਮਾਚਲ ਪ੍ਰਦੇਸ਼ ''ਚ ਸੈਲਾਨੀਆਂ ਨਾਲ ਭਰੀ ਬੱਸ ਪਲਟੀ, 16 ਜ਼ਖ਼ਮੀ

Friday, Nov 25, 2022 - 11:06 AM (IST)

ਹਿਮਾਚਲ ਪ੍ਰਦੇਸ਼ ''ਚ ਸੈਲਾਨੀਆਂ ਨਾਲ ਭਰੀ ਬੱਸ ਪਲਟੀ, 16 ਜ਼ਖ਼ਮੀ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਸ਼ਹਿਰ ਦੇ ਬਾਹਰੀ ਇਲਾਕੇ 'ਚ ਸ਼ੁੱਕਰਵਾਰ ਨੂੰ ਇਕ ਨਿੱਜੀ ਬੱਸ ਦੇ ਪਲਟ ਗਈ। ਇਸ ਹਾਦਸੇ 'ਚ 16 ਸੈਲਾਨੀ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਦੇਰ ਰਾਤ ਕਰੀਬ 2 ਵਜੇ ਹੋਈ, ਜੋਂ ਬੱਸ ਮਨਾਲੀ ਤੋਂ ਚੰਡੀਗੜ੍ਹ ਜਾ ਰਹੀ ਸੀ।

ਡਿਪਟੀ ਕਮਿਸ਼ਨਰ ਬਿਲਾਸਪੁਰ ਪੰਕਜ ਰਾਏ ਨੇ ਕਿਹਾ ਕਿ ਕੁੱਲ ਜ਼ਖ਼ਮੀਆਂ 'ਚੋਂ 3 ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਅਤੇ ਕਈ ਦਾ ਬਿਲਾਸਪੁਰ 'ਚ ਇਲਾਜ ਚੱਲ ਰਿਹਾ ਹ, ਜਦੋਂ ਕਿ ਹੋਰ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਬੱਸ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਬੱਸ ਪਲਟ ਗਈ। ਉਨ੍ਹਾਂ ਕਿਹਾ ਕਿ ਡਰਾਈਵਰ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News