15 ਅਗਸਤ ਤੋਂ ਪਹਿਲਾਂ 16 ਅੱਤਵਾਦੀਆਂ ਦੇ ਪੋਸਟਰ ਜਾਰੀ, ਸ਼ੱਕੀ ਸੋਸ਼ਲ ਮੀਡੀਆ ਗਰੁੱਪਾਂ ’ਤੇ ਵੀ ਏਜੰਸੀਆਂ ਦੀ ਨਜ਼ਰ

08/13/2023 1:47:09 AM

ਨਵੀਂ ਦਿੱਲੀ (ਨਵੋਦਿਆ ਟਾਈਮਜ਼)-ਆਉਂਦੇ ਆਜ਼ਾਦੀ ਦਿਹਾੜੇ ’ਤੇ ਜਿਸ ਤਰ੍ਹਾਂ ਦਿੱਲੀ ਪੁਲਸ ਨੂੰ ਖੁਫੀਆ ਏਜੰਸੀਆਂ ਵੱਲੋਂ ਅੱਤਵਾਦੀਆਂ ਬਾਰੇ ਇਨਪੁੱਟ ਮਿਲੇ ਹਨ, ਉਸ ਨੂੰ ਵੇਖਦੇ ਹੋਏ ਇਸ ਵਾਰ ਵੀ ਦਿੱਲੀ ਪੁਲਸ ਸੁਰੱਖਿਆ ’ਚ ਕੋਈ ਕੋਤਾਹੀ ਵਰਤਣ ਵਾਲੀ ਨਹੀਂ ਹੈ। ਦਿੱਲੀ ਪੁਲਸ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਦੂਜੇ ਸੂਬਿਆਂ ਦੀ ਪੁਲਸ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਦਿੱਲੀ ਪੁਲਸ ਨੇ ਬੱਬਰ ਖਾਲਸਾ ਅਤੇ ਅਲ-ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਦੇ 16 ਅੱਤਵਾਦੀਆਂ ਦੇ ਪੋਸਟਰ ਵੀ ਜਾਰੀ ਕੀਤੇ ਹਨ, ਜਿਨ੍ਹਾਂ ਬਾਰੇ ਦਿੱਲੀ ਪੁਲਸ ਨੇ ਦਿੱਲੀ ਵਾਸੀਆਂ ਤੋਂ ਮਦਦ ਮੰਗੀ ਹੈ। ਦਿੱਲੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਬਾਰੇ ਕੁਝ ਵੀ ਪਤਾ ਹੋਣ ’ਤੇ ਤੁਰੰਤ ਨੇੜਲੇ ਥਾਣੇ ਦੀ ਪੁਲਸ ਨਾਲ ਸੰਪਰਕ ਕੀਤਾ ਜਾਵੇ।

ਇਹ ਖ਼ਬਰ ਵੀ ਪੜ੍ਹੋ : ਜਾਇਸਵਾਲ ਤੇ ਗਿੱਲ ਦੇ ਸ਼ਾਨਦਾਰ ਅਰਧ ਸੈਂਕੜੇ, ਭਾਰਤ ਜਿੱਤਿਆ, ਸੀਰੀਜ਼ 2-2 ਨਾਲ ਕੀਤੀ ਬਰਾਬਰ

ਦਿੱਲੀ ਪੁਲਸ ਦੀ ਸਾਇਬਰ ਯੂਨਿਟ ਵਿਸ਼ੇਸ਼ ਤੌਰ ’ਤੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਕੁੱਝ ਸ਼ੱਕੀ ਗਰੁਪਾਂ ਦੀ ਜਾਂਚ ਕਰ ਰਹੀ ਹੈ। ਪਾਕਿਸਤਾਨ ਦੇ ਅੱਤਵਾਦੀ ਗੁਰੱਪ ਵੀ ਸੋਸ਼ਲ ਮੀਡੀਆ ’ਤੇ ਐਕਟਿਵ ਹਨ। ਏਜੰਸੀਆਂ ਦੀ ਮੰਨੀਏ ਤਾਂ ਬੀਤੇ ਕੁਝ ਸਮੇਂ ’ਚ ਮਣੀਪੁਰ ’ਚ ਹਿੰਸਾ ਅਤੇ ਹਰਿਆਣਾ ਅਤੇ ਬੰਗਾਲ ’ਚ ਹੋਏ ਦੰਗਿਆਂ ’ਚ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਗੁਰੱਪ ਬਣੇ ਸਨ, ਜਿਨ੍ਹਾਂ ਨੂੰ ਵੇਖਦੇ ਹੋਏ ਉਨ੍ਹਾਂ ’ਤੇ ਵੀ ਵਿਸ਼ੇਸ਼ ਤੌਰ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪਾਕਿਸਤਾਨ, ਬੰਗਲਾਦੇਸ਼ ਸਮੇਤ ਕਈ ਦੇਸ਼ਾਂ ਤੋਂ ਐਕਟਿਵ ਕੁਝ ਫੋਨ ਨੰਬਰਾਂ ’ਤੇ ਵੀ ਏਜੰਸੀਆਂ ਦੀ ਨਜ਼ਰ ਹੈ।

ਇਹ ਖ਼ਬਰ ਵੀ ਪੜ੍ਹੋ : ਰੂਸ ਖਿਲਾਫ਼ ਯੂਕ੍ਰੇਨ ਲਈ ਜੰਗ ਦੇ ਮੈਦਾਨ ’ਚ ਲੜ ਰਹੇ 3 ਭਾਰਤੀ ਵਿਦਿਆਰਥੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Manoj

Content Editor

Related News