ਮਹਿਲਾ ਕਾਂਸਟੇਬਲ ਦੀਆਂ ਅੱਖਾਂ ''ਚ ਮਿਰਚਾਂ ਪਾ ਕੇ ਫਲੋਦੀ ਜੇਲ੍ਹ ਤੋਂ 16 ਕੈਦੀ ਫ਼ਰਾਰ, ਮਚੀ ਭਾਜੜ

Tuesday, Apr 06, 2021 - 02:27 AM (IST)

ਜੋਧਪੁਰ - ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੀ ਫਲੌਦੀ ਜੇਲ੍ਹ ਤੋਂ ਸੋਮਵਾਰ ਨੂੰ 16 ਕੈਦੀ ਫ਼ਰਾਰ ਹੋਣ ਨਾਲ ਭਾਜੜ ਮਚ ਗਈ। ਤੁਰੰਤ ਜ਼ਿਲ੍ਹਾ ਕੁਲੈਕਟਰ ਇੰਦਰਜੀਤ ਸਿੰਘ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੇ ਨਿਰਦੇਸ਼ ਤੋਂ ਬਾਅਦ ਫਲੋਦੀ ਦੇ ਵੱਖ-ਵੱਖ ਰਸਤਿਆਂ 'ਤੇ ਨਾਕੇਬੰਦੀ ਕੀਤੀ ਗਈ। ਇੱਥੋਂ ਨਿਕਲਣ ਵਾਲੇ ਹਰ ਵਾਹਨ ਦੀ ਬਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਉਪ ਜ਼ਿਲ੍ਹਾ ਕੁਲੈਕਟਰ ਯਸ਼ਵੰਤ ਆਹੂਜਾ ਨੇ ਦੱਸਿਆ ਕਿ ਫਲੋਦੀ ਜੇਲ੍ਹ ਦੀ ਮਹਿਲਾ ਸੁਰੱਖਿਆ ਪੁਲਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਇਹ ਕੈਦੀ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- CRPF ਦਾ ਹੀਰੋ ਕਮਾਂਡਰ ਸੰਦੀਪ, ਜ਼ਖ਼ਮੀ ਹੋਣ ਦੇ ਬਾਵਜੂਦ ਨਕਸਲੀਆਂ ਦਾ ਡਟ ਕੇ ਕੀਤਾ ਮੁਕਾਬਲਾ

ਘਟਨਾ ਦੇ ਸੰਬੰਧ ਵਿੱਚ ਉਨ੍ਹਾਂ ਨੇ ਅੱਗੇ ਦੱਸਿਆ ਕਿ ਜਿਹੜੇ ਕੈਦੀ ਫ਼ਰਾਰ ਹੋਏ ਹਨ, ਉਸ ਵਿੱਚ ਸੁਖਦੇਵ, ਸ਼ੌਕਤ ਅਲੀ ਅਤੇ ਅਸ਼ੋਕ 302 ਯਾਨੀ ਹੱਤਿਆ ਦੇ ਮਾਮਲੇ ਵਿੱਚ ਵਿਚਾਰਾਧੀਨ ਅਤੇ ਦੋਸ਼ੀ ਕਰਾਰ ਕੈਦੀ ਸਨ। ਪ੍ਰਦੀਪ 304 ਯਾਨੀ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ੀ ਸੀ। ਇਸ ਤੋਂ ਇਲਾਵਾ ਜਗਦੀਸ਼, ਪ੍ਰੇਮ ਅਨਿਲ, ਮੋਹਨ ਰਾਮ, ਸ਼ਰਵਣ ਮੁਕੇਸ਼ ਅਤੇ ਸ਼ਿਵਪ੍ਰਤਾਪ ਐੱਨ.ਡੀ.ਪੀ.ਐੱਸ. ਮਾਮਲੇ ਯਾਨੀ ਕਿ ਨਸ਼ੀਲਾ ਪਦਾਰਥ ਤਸਕਰੀ ਮਾਮਲੇ ਵਿੱਚ ਦੋਸ਼ੀ ਕਰਾਰ ਅਤੇ ਵਿਚਾਰਾਧੀਨ ਕੈਦੀ ਸਨ।

ਇਹ ਵੀ ਪੜ੍ਹੋ- ਰਾਫੇਲ ਸੌਦੇ 'ਚ ਦਸਾਲਟ ਨੇ ਭਾਰਤੀ ਬਿਚੌਲੀਏ ਨੂੰ ਦਿੱਤੇ ਸਨ 10 ਲੱਖ ਯੂਰੋ: ਰਿਪੋਰਟ

ਸਖ਼ਤ ਨਾਕਾਬੰਦੀ
ਕੈਦੀਆਂ ਦੇ ਭੱਜਣ ਦੀ ਸੂਚਨਾ ਮਿਲਦੇ ਹੀ ਉਪ ਜ਼ਿਲ੍ਹਾ ਕੁਲੈਕਟਰ ਨੇ ਜ਼ਿਲ੍ਹਾ ਕੁਲੈਕਟਰ ਇੰਦਰਜੀਤ ਸਿੰਘ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਕੁਲੈਕਟਰ ਦੇ ਨਿਰਦੇਸ਼ ਤੋਂ ਬਾਅਦ ਫਲੋਦੀ ਦੇ ਵੱਖ-ਵੱਖ ਰਸਤਿਆਂ 'ਤੇ ਸਖ਼ਤ ਨਾਕੇਬੰਦੀ ਕੀਤੀ ਗਈ ਹੈ। ਇੱਥੋਂ ਨਿਕਲਣ ਵਾਲੇ ਹਰ ਵਾਹਨ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕੈਦੀਆਂ ਨੂੰ ਫੜਨ ਵਿੱਚ ਪੁਲਸ ਨੂੰ ਸਫਲਤਾ ਨਹੀਂ ਮਿਲੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News