16 ਕਰੋੜ ਦੇ ਮਾਲਕ ਨਾਰਾਇਣ ਮੂਰਤੀ ਦਾ ਬੇਟਾ ਕਰ ਰਹੇ ਇਸ ਕੁੜੀ ਨਾਲ ਵਿਆਹ

Thursday, Nov 14, 2019 - 01:44 PM (IST)

16 ਕਰੋੜ ਦੇ ਮਾਲਕ ਨਾਰਾਇਣ ਮੂਰਤੀ ਦਾ ਬੇਟਾ ਕਰ ਰਹੇ ਇਸ ਕੁੜੀ ਨਾਲ ਵਿਆਹ

ਨਵੀਂ ਦਿੱਲੀ— ਇਨਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਬੇਟੇ, ਰੋਹਨ ਮੂਰਤੀ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਉਹ ਅਰਪਣਾ ਕ੍ਰਿਸ਼ਨਨ ਨਾਲ ਵਿਆਹ ਕਰ ਰਹੇ ਹਨ। ਅਰਪਣਾ ਦੀ ਮਾਂ ਸਾਵਿਤਰੀ ਕ੍ਰਿਸ਼ਨਨ ਐੱਸ.ਬੀ.ਆਈ. ਬੈਂਕ ਦੀ ਰਿਟਾਇਰਡ ਵਰਕਰ ਹੈ ਅਤੇ ਉਨ੍ਹਾਂ ਦੇ ਪਿਤਾ ਕੇ.ਆਰ. ਕ੍ਰਿਸ਼ਨਨ ਜਲ ਸੈਨਾ ਦੇ ਸਾਬਕਾ ਅਧਿਕਾਰੀ ਕਮਾਂਡਰ ਹਨ। ਦੱਸਣਯੋਗ ਹੈ ਕਿ ਰੋਹਨ ਅਤੇ ਅਰਪਣਾ ਦੀ ਮੁਲਾਕਾਤ ਕਰੀਬ 3 ਸਾਲ ਪਹਿਲਾਂ ਮੁੰਬਈ ਦੇ ਇਕ ਕਾਮਨ ਫਰੈਂਡ ਰਾਹੀਂ ਹੋਈ ਸੀ। ਇਹ ਵਿਆਹ ਬੈਂਗਲੁਰੂ 'ਚ ਹੋਣ ਵਾਲਾ ਹੈ, ਜਿਸ 'ਚ ਦੋਵੇਂ ਪਰਿਵਾਰਾਂ ਦੇ ਅਹਿਮ ਲੋਕ ਸ਼ਾਮਲ ਹੋਣਗੇ। ਵਿਆਹ ਤੋਂ ਬਾਅਦ ਸ਼ਾਮ ਨੂੰ ਮੂਰਤੀ ਪਰਿਵਾਰ ਨੇ ਇਕ ਰਿਸੈਪਸ਼ਨ ਰੱਖਿਆ ਹੈ।

ਅਰਪਣਾ ਦੀ ਕੁਝ ਪੜ੍ਹਾਈ ਭਾਰਤ 'ਚ ਤਾਂ ਕੁਝ ਵਿਦੇਸ਼ 'ਚ ਹੋਈ ਹੈ। ਉਨ੍ਹਾਂ ਨੇ ਯੂਨਾਈਟੇਡ ਵਰਲਡ ਕਾਲਜ ਕੈਨੇਡਾ ਤੋਂ 10ਵੀਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬੈਚਲਰ ਆਫ ਆਰਟਸ ਇਨ੍ਹਾਂ ਅਰਥ ਸ਼ਾਸਤਰ ਦੀ ਡਿਗਰੀ ਹਾਸਲ ਕੀਤੀ।


author

DIsha

Content Editor

Related News