3 ਸਾਲ ’ਚ ਦੀਵਾਲੀਆ ਹੋਣ ’ਤੇ 16,000 ਲੋਕਾਂ ਨੇ ਕੀਤੀ ਖੁਦਕੁਸ਼ੀ
Thursday, Feb 10, 2022 - 10:01 AM (IST)
ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ 2018 ਤੋਂ 2020 ਦਰਮਿਆਨ 16,000 ਤੋਂ ਜ਼ਿਆਦਾ ਲੋਕਾਂ ਨੇ ਦੀਵਾਲੀਆ ਹੋਣ ਜਾਂ ਕਰਜ਼ੇ ਵਿਚ ਡੁੱਬੇ ਹੋਣ ਕਾਰਨ ਖ਼ੁਦਕੁਸ਼ੀ ਕਰ ਲਈ ਜਦਕਿ 9,140 ਲੋਕਾਂ ਨੇ ਬੇਰੁਜ਼ਗਾਰੀ ਕਾਰਨ ਆਪਣੀ ਜਾਨ ਦੇ ਦਿੱਤੀ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਰਾਜਸਭਾ ਵਿਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਕਸ਼ਮੀਰ ’ਚ 610 ਕਸ਼ਮੀਰੀ ਪੰਡਿਤਾਂ ਦੀ ਜਾਇਦਾਦ ਕੀਤੀ ਗਈ ਵਾਪਸ
ਉਨ੍ਹਾਂ ਕਿਹਾ ਕਿ 2020 ਵਿਚ 5,213 ਲੋਕਾਂ ਨੇ ਦੀਵਾਲੀਆਪਨ ਜਾਂ ਕਰਜ਼ੇ ਵਿਚ ਡੁੱਬੇ ਹੋਣ ਕਾਰਨ ਖ਼ੁਦਕੁਸ਼ੀ ਕੀਤੀ ਜਦਕਿ 2019 ਵਿਚ ਇਹ ਗਿਣਤੀ 5,908 ਅਤੇ 2018 ਵਿਚ 3,548 ਲੋਕਾਂ ਨੇ ਜਦਕਿ 2019 ਵਿਚ 2,851 ਅਤੇ 2018 ਵਿਚ 2,741 ਲੋਕਾਂ ਨੇ ਬੇਰੁਜ਼ਗਾਰੀ ਕਾਰਨ ਖ਼ੁਦਕੁਸ਼ੀ ਕੀਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ