ਕੋਰੋਨਾ ਨਾਲ ਮਰੇ ਵਿਅਕਤੀ ਨੂੰ ਦਫਨਾਉਣ ਗਏ 150 ਲੋਕ, 21 ਦੀ ਮੌਤ

Sunday, May 09, 2021 - 01:00 AM (IST)

ਕੋਰੋਨਾ ਨਾਲ ਮਰੇ ਵਿਅਕਤੀ ਨੂੰ ਦਫਨਾਉਣ ਗਏ 150 ਲੋਕ, 21 ਦੀ ਮੌਤ

ਜੈਪੁਰ - ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕੋਰੋਨਾ ਤੋਂ ਪੀੜਤ ਇੱਕ ਵਿਅਕਤੀ ਦੀ ਮੌਤ ਹੋਣ 'ਤੇ ਕਥਿਤ ਤੌਰ 'ਤੇ ਉਸਨੂੰ ਬਿਨਾਂ ਕਿਸੇ ਪ੍ਰੋਟੋਕਾਲ ਦੇ ਦਫਨ ਕਰ ਕੀਤਾ ਗਿਆ। ਇਸ ਤੋਂ ਬਾਅਦ 21 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ 15 ਅਪ੍ਰੈਲ ਤੋਂ 5 ਮਈ ਵਿਚਾਲੇ ਕੋਰੋਨਾ ਵਾਇਰਸ ਨਾਲ ਸਿਰਫ ਚਾਰ ਮੌਤਾਂ ਹੋਈਆਂ ਹਨ। ਅਧਿਕਾਰੀਆਂ ਦੇ ਅਨੁਸਾਰ, ਇੱਕ ਕੋਰੋਨਾ ਪੀੜਤ ਵਿਅਕਤੀ ਦੀ ਲਾਸ਼ ਨੂੰ 21 ਅਪ੍ਰੈਲ ਨੂੰ ਖੀਰਵਾ ਪਿੰਡ ਲਿਆਇਆ ਗਿਆ ਸੀ ਅਤੇ ਲੱਗਭੱਗ 150 ਲੋਕਾਂ ਨੇ ਉਸ ਦੇ ਅੰਤਿਮ ਸੰਸਕਾਰ ਵਿੱਚ ਹਿੱਸਾ ਲਿਆ ਸੀ। ਉਸ ਨੂੰ ਕੋਰੋਨਾ ਵਾਇਰਸ ਪ੍ਰੋਟੋਕਾਲ ਦਾ ਪਾਲਣ ਕੀਤੇ ਬਿਨਾਂ ਦਫ਼ਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪਲਾਸਟਿਕ ਦੀ ਥੈਲੀ ਤੋਂ ਬਾਹਰ ਕੱਢਿਆ ਗਿਆ ਅਤੇ ਕਈ ਲੋਕਾਂ ਨੇ ਉਸ ਨੂੰ ਦਫਨਾਉਣ ਦੌਰਾਨ ਹੱਥ ਲਾਇਆ। 

ਲਕਸ਼ਮਣਗੜ ਦੇ ਐੱਸ.ਡੀ.ਓ. ਕੁਲਰਾਜ ਮੀਣਾ ਨੇ ਸ਼ਨੀਵਾਰ ਨੂੰ ਦੱਸਿਆ ਕਿ 21 ਮੌਤਾਂ ਵਿੱਚੋਂ ਕੋਵਿਡ-19 ਦੀ ਵਜ੍ਹਾ ਨਾਲ ਸਿਰਫ 3-4 ਮੌਤਾਂ ਹੋਈਆਂ ਹਨ। ਮਰਨ ਵਾਲਿਆਂ ਵਿੱਚ ਸਾਰੇ ਬਜ਼ੁਰਗ ਲੋਕ ਹਨ। ਅਸੀਂ 147 ਪਰਿਵਾਰਾਂ ਦੇ ਮੈਬਰਾਂ ਦੇ ਸੈਂਪਲ ਲਏ ਹਨ। ਇਨ੍ਹਾਂ ਦੀ ਜਾਂਚ ਇਸ ਲਈ ਕੀਤੀ ਜਾ ਰਹੀ ਹੈ ਤਾਂਕਿ ਇਹ ਪਤਾ ਚੱਲ ਸਕੇ ਕਿ ਇੱਥੇ ਸਮੁਦਾਇਕ ਇਨਫੈਕਸ਼ਨ ਤਾਂ ਨਹੀਂ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਿੰਡ ਵਿੱਚ ਸਫਾਈ ਮੁਹਿੰਮ ਚਲਾਇਆ ਹੈ। ਪਿੰਡ ਵਾਸੀਆਂ ਨੂੰ ਸਮੱਸਿਆ ਦੀ ਗੰਭੀਰਤਾ ਬਾਰੇ ਸਮਝਾਇਆ ਗਿਆ ਹੈ ਅਤੇ ਹੁਣ ਉਹ ਸਹਿਯੋਗ ਕਰ ਰਹੇ ਹੈ। ਸੀਕਰ ਦੇ ਮੁੱਖ ਡਾਕਟਰ ਅਤੇ ਸਿਹਤ ਅਧਿਕਾਰੀ ਅਜੇ ਚੌਧਰੀ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਤੋਂ ਇੱਕ ਰਿਪੋਰਟ ਮੰਗੀ ਗਈ ਹੈ ਜਿਸਦੇ ਬਾਅਦ ਉਹ ਇਸ ਮਾਮਲੇ 'ਤੇ ਕੋਈ ਟਿੱਪਣੀ ਕਰ ਸਕਾਂਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News