ਦਿੱਲੀ ਦੇ LNJP ਹਸਪਤਾਲ ''ਚ ਓਮੀਕਰੋਨ ਤੋਂ ਪੀੜਤ ਹੋਣ ਦੇ ਸ਼ੱਕ ''ਚ 15 ਮਰੀਜ਼ ਦਾਖਲ
Sunday, Dec 05, 2021 - 01:29 AM (IST)
ਨਵੀਂ ਦਿੱਲੀ - ਦਿੱਲੀ ਸਰਕਾਰ ਦੇ ਐੱਲ.ਐੱਨ.ਜੇ.ਪੀ. ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ ਓਮੀਕਰੋਨ ਸਵਰੂਪ ਤੋਂ ਪੀੜਤ ਹੋਣ ਦੇ ਸ਼ੱਕ ਵਿੱਚ 15 ਮਰੀਜ਼ਾਂ ਨੂੰ ਦਾਖਲ ਕਰਾਇਆ ਗਿਆ ਹੈ। ਹਸਪਤਾਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਸਾਰੇ ਲੋਕ ‘‘ਜੋਖ਼ਮ ਵਾਲੇ ਦੇਸ਼ਾਂ ਤੋਂ ਰਾਸ਼ਟਰੀ ਰਾਜਧਾਨੀ ਪੁੱਜੇ ਸਨ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਨੌਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਜਦੋਂ ਕਿ ਛੇ ਮਰੀਜ਼ਾਂ ਵਿੱਚ ਗਲੇ ਵਿੱਚ ਖਰਾਸ਼, ਬੁਖਾਰ ਵਰਗੇ ਲੱਛਣ ਅਤੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਦਾ ਇਤਿਹਾਸ ਹੈ।
ਇਹ ਵੀ ਪੜ੍ਹੋ - ਜੋ ‘ਨਵਾਂ ਕਸ਼ਮੀਰ' ਦਿਖਾਇਆ ਜਾ ਰਿਹਾ ਹੈ, ਉਹ ਅਸਲੀਅਤ ਨਹੀਂ ਹੈ: ਮਹਿਬੂਬਾ
ਉਨ੍ਹਾਂ ਦੇ ਨਮੂਨਿਆਂ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਹੈ ਅਤੇ ਜਾਂਚ ਨਤੀਜਾ ਆਉਣ ਵਿੱਚ ਚਾਰ ਤੋਂ ਪੰਜ ਦਿਨ ਲੱਗਣਗੇ। ਸ਼ੁੱਕਰਵਾਰ ਨੂੰ ਮਰੀਜ਼ਾਂ ਦੀ ਗਿਣਤੀ 12 ਸੀ। ਲੋਕਨਾਇਕ ਜੈ ਪ੍ਰਕਾਸ਼ ਨਰਾਇਣ (LNJP) ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ: ਸੁਰੇਸ਼ ਕੁਮਾਰ ਨੇ ਕਿਹਾ, "ਤਿੰਨ ਨਵੇਂ ਮਰੀਜ਼ ਯੂਕੇ ਤੋਂ ਹਨ।"
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।