ਇਕ ਹੀ ਪਰਿਵਾਰ ਦੇ 15 ਮੈਂਬਰਾਂ ਨੇ ਸਰਕਾਰੀ ਹੁਕਮ ਦੀ ਕੀਤੀ ਉਲੰਘਣਾ, ਆਈਸੋਲੇਸ਼ਨ ਕੇਂਦਰ ਭੇਜੇ
Thursday, Apr 02, 2020 - 07:07 PM (IST)
ਮੁੰਬਈ– ਮਹਾਰਾਸ਼ਟਰ ਦੇ ਪੁਣੇ ਜ਼ਿਲੇ ਵਿਚ ਇਕ ਹੀ ਪਰਿਵਾਰ ਦੇ 15 ਮੈਂਬਰਾਂ ਨੂੰ ਵੱਖ ਰਹਿਣ ਦੇ ਹੁਕਮ ਦੀ ਉਲੰਘਣਾ ਕਰ ਕੇ ਸਰਕਾਰੀ ਆਈਸੋਲੇਸ਼ਨ ਕੇਂਦਰ ਵਿਚ ਰੱਖਿਆ ਗਿਆ ਹੈ। ਪੁਲਸ ਦੇ ਇਕ ਸੀਨੀਅਰ ਦੱਸਿਆ ਕਿ ਪਰਿਵਾਰ ਦੇ ਮੈਂਬਰ 22 ਮਾਰਚ ਨੂੰ ਸੂਬੇ ਦੇ ਉਸਮਾਨਾਬਾਦ ਜ਼ਿਲੇ ਵਿਚ ਆਪਣੇ ਇਕ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਗਏ ਸਨ, ਜਦਕਿ ਸੂਬਾ ਸਰਕਾਰ ਨੇ ਇਕ ਜਗ੍ਹਾ ਇਕੱਠਾ ਨਾ ਹੋਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਿਛਲੇ ਮਹੀਨੇ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਨੂੰ ਉਸਮਾਨਾਬਾਦ ਵਿਖੇ ਘਰ ਵਿਚ ਹੀ ਵੱਖ ਰਹਿਣ ਲਈ ਕਿਹਾ ਅਤੇ ਉਨ੍ਹਾਂ ਦੇ ਹੱਥਾਂ ’ਤੇ ਮੋਹਰ ਲਾ ਦਿੱਤੀ। ਘਰ ਵਿਚ ਕੁਝ ਦਿਨ ਬਿਤਾਉਣ ਤੋਂ ਬਾਅਦ ਪਰਿਵਾਰ ਨੇ ਪੁਣੇ ਪਰਤਣ ਦੀ ਇਜਾਜ਼ਤ ਮੰਗੀ, ਜਿਸ ਤੋਂ ਅਧਿਕਾਰੀਆਂ ਨੇ ਮਨ੍ਹਾ ਕਰ ਦਿੱਤਾ। ਮੰਗਲਵਾਰ ਰਾਤ ਪਰਿਵਾਰ ਨੇ ਇਕ ਮਿੰਨੀ ਬੱਸ ਕਿਰਾਏ ’ਤੇ ਲਈ ਅਤੇ ਉਸਮਾਨਾਬਾਦ ਤੋਂ ਫਰਾਰ ਹੋ ਗਿਆ। ਪੁਣੇ ਦੀ ਦਿਹਾਤ ਪੁਲਸ ਨੇ ਬਡਗਾਮ ਕੋਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।