ਪੈਰਾਸੀਟਾਮੋਲ ਟੈਬਲੇਟ 650mg ਸਮੇਤ 15 ਦਵਾਈਆਂ ''ਤੇ ਲੱਗਾ ਬੈਨ ! ਸਰਕਾਰ ਵੱਲੋ ਹੁਕਮ ਜਾਰੀ
Thursday, Jun 26, 2025 - 10:54 AM (IST)
            
            ਨੈਸ਼ਨਲ ਡੈਸਕ :  ਕਰਨਾਟਕ 'ਚ ਸਿਹਤ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ। ਰਾਜ ਦੀ ਡਰੱਗ ਟੈਸਟਿੰਗ ਲੈਬਾਰਟਰੀ ਦੀ ਤਾਜ਼ਾ ਰਿਪੋਰਟ ਵਿੱਚ, 14 ਵੱਖ-ਵੱਖ ਕੰਪਨੀਆਂ ਦੀਆਂ ਦਵਾਈਆਂ ਗੁਣਵੱਤਾ ਦੇ ਮਾਪਦੰਡਾਂ 'ਤੇ ਖਰੀਆਂ ਨਹੀਂ ਉਤਰੀਆਂ। ਸੂਬਾ ਸਰਕਾਰ ਨੇ ਇਨ੍ਹਾਂ ਦਵਾਈਆਂ ਦੀ ਵਿਕਰੀ, ਵਰਤੋਂ ਤੇ ਸਟੋਰੇਜ 'ਤੇ ਤੁਰੰਤ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ।
ਰਾਜ ਦੇ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਨੇ ਫਾਰਮੇਸੀਆਂ, ਥੋਕ ਵਿਕਰੇਤਾਵਾਂ, ਡਾਕਟਰਾਂ, ਹਸਪਤਾਲਾਂ ਅਤੇ ਨਰਸਿੰਗ ਹੋਮਾਂ ਨੂੰ ਇਹ ਚਿਤਾਵਨੀ ਦਿੱਤੀ ਹੈ। ਵਿਭਾਗ ਨੇ ਸਾਰੀਆਂ ਸਬੰਧਤ ਸੰਸਥਾਵਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਕੋਲ ਇਨ੍ਹਾਂ ਸ਼ੱਕੀ ਦਵਾਈਆਂ ਦਾ ਸਟਾਕ ਹੈ, ਤਾਂ ਤੁਰੰਤ ਨਜ਼ਦੀਕੀ ਡਰੱਗ ਇੰਸਪੈਕਟਰ ਜਾਂ ਸਹਾਇਕ ਡਰੱਗ ਕੰਟਰੋਲਰ ਨੂੰ ਇਸਦੀ ਰਿਪੋਰਟ ਕਰੋ
ਘਟੀਆ ਪਾਏ ਗਏ ਦਵਾਈਆਂ 'ਚ ਅਲਟਰਾ ਲੈਬਾਰਟਰੀਜ਼ ਦਾ ਕੰਪਾਉਂਡ ਸੋਡੀਅਮ ਲੈਕਟੇਟ ਇੰਜੈਕਸ਼ਨ (ਬੈਚ ਨੰ. KI124110), ਟੈਮ ਬ੍ਰੈਨ ਫਾਰਮਾਸਿਊਟੀਕਲਜ਼ ਦਾ ਇੰਜੈਕਸ਼ਨ ਸਲਿਊਸ਼ਨ, ਅਬਨ ਫਾਰਮਾਸਿਊਟੀਕਲਜ਼ ਦਾ ਪੋਮੋਲ-650 (ਪੈਰਾਸੀਟਾਮੋਲ ਟੈਬਲੇਟ 650mg) (ਬੈਚ ਨੰ. 13-4536) ਅਤੇ ਬਾਇਓਨ ਥੈਰੇਪਿਊਟਿਕਸ ਇੰਡੀਆ ਦਾ MITO Q7 ਸ਼ਰਬਤ (ਬੈਚ ਨੰ. CHS-40170) ਸ਼ਾਮਲ ਹਨ।
ਸਰਕਾਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਬ੍ਰਾਂਡਾਂ ਦੀਆਂ ਦਵਾਈਆਂ ਦਾ ਸੇਵਨ ਨਾ ਕਰਨ ਅਤੇ ਜੇਕਰ ਉਨ੍ਹਾਂ ਕੋਲ ਅਜਿਹੀ ਕੋਈ ਦਵਾਈ ਹੈ, ਤਾਂ ਇਸਨੂੰ ਤੁਰੰਤ ਵਾਪਸ ਕਰਨ ਜਾਂ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨ। ਵਿਭਾਗ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਕਿਹਾ ਹੈ ਕਿ ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਕੰਪਨੀਆਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
