14 ਸਾਲ ਦੀ ਨਾਬਾਲਗ ਨਾਲ 40 ਲੋਕਾਂ ਨੇ ਕੀਤਾ ਗੈਂਗਰੇਪ

Saturday, Sep 09, 2017 - 06:30 PM (IST)

ਨਵੀਂ ਦਿੱਲੀ— ਥਾਈਲੈਂਡ 'ਚ 14 ਸਾਲ ਦੀ ਇਕ ਲੜਕੀ ਨਾਲ 40 ਲੋਕਾਂ ਵਲੋਂ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਟਾਪੂ 'ਤੇ ਵੱਸੇ ਇਸ ਪਿੰਡ ਦੀ ਆਬਾਦੀ ਸਿਰਫ 100 ਲੋਕਾਂ ਦੀ ਹੈ। 
8 ਮਹੀਨੇ ਕਰਦੇ ਰਹੇ ਰੇਪ
100 ਲੋਕਾਂ ਦੇ ਇਸ ਛੋਟੇ ਜਿਹੇ ਪਿੰਡ 'ਚ 40 ਲੋਕਾਂ ਨੇ ਨਾਬਾਲਿਗ ਬੱਚੀ ਨਾਲ 8 ਮਹੀਨਿਆਂ ਤੱਕ ਰੇਪ ਕੀਤਾ ਤੇ ਉਸ ਨੂੰ ਤਸੀਹੇ ਵੀ ਦਿੱਤੇ। ਇਕ ਸਥਾਨਕ ਅਖਬਾਰ ਮੁਤਾਬਕ ਥਾਈਲੈਂਡ ਦੇ ਫਾਂਗ ਨਗ ਪ੍ਰਾਂਤ ਦੇ ਕੋਹ ਰੀਡ ਟਾਪੂ 'ਤੇ ਵੱਸੇ ਛੋਟੇ ਜਿਹੇ ਪਿੰਡ 'ਚੋਂ ਇਹ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਸਾਲ (2016 'ਚ) 8 ਮਹੀਨਿਆਂ ਤੱਕ 100 ਲੋਕਾਂ ਦੇ ਇਸ ਪਿੰਡ ਦੇ 40 ਲੋਕ ਉਸ ਨਾਲ ਬਲਾਤਕਾਰ ਕਰਦੇ ਰਹੇ। ਇਹ ਸਭ ਉਦੋਂ ਹੁੰਦਾ ਸੀ ਜਦੋਂ ਬੱਚੀ ਦੇ ਮਾਤਾ-ਪਿਤਾ ਕੰਮ ਦੇ ਲਈ ਘਰ ਤੋਂ ਬਾਹਰ ਹੁੰਦੇ ਸਨ। ਉਸ ਨੂੰ ਕਿਸੇ ਨੂੰ ਕੁਝ ਦੱਸਣ 'ਤੇ ਉਸ ਦੇ ਮਾਤਾ-ਪਿਤਾ ਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਗਵਰਨਰ ਨੇ ਕਾਰਵਾਈ ਦੇ ਨਿਰਦੇਸ਼ ਦਿੱਤੇ, ਜਿਸ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 
ਰੇਪ ਤੋਂ ਪਹਿਲਾਂ ਦਿੰਦੇ ਸੀ ਡਰੱਗ
ਹੁਣ 15 ਸਾਲ ਦੀ ਹੋ ਚੁੱਕੀ ਪੀੜਤਾ ਦੇ ਨਾਲ ਪਹਿਲੀ ਵਾਰ ਮਈ 2016 'ਚ ਰੇਪ ਹੋਇਆ ਸੀ। ਇਸ ਦੇ ਬਾਅਦ ਦਸੰਬਰ ਮਹੀਨੇ ਤੱਕ ਲਗਾਤਾਰ ਉਸ ਨਾਲ ਰੇਪ ਹੁੰਦਾ ਰਿਹਾ। ਪੀੜਤਾ ਦੀ ਮਾਂ ਨੇ ਕਿਹਾ ਕਿ ਮਈ 'ਚ ਪਿੰਡ ਦੇ ਇਕ ਆਦਮੀ ਨੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਉਨ੍ਹਾਂ ਦੀ ਬੇਟੀ ਨਾਲ ਬਲਾਤਕਾਰ ਕੀਤਾ ਸੀ। ਇਸ ਦੇ ਕੁਝ ਦਿਨ ਬਾਅਦ ਉਹ ਫਿਰ ਆਪਣੇ ਨਾਲ ਕਈ ਲੋਕਾਂ ਨੂੰ ਲੈ ਕੇ ਆਇਆ ਤੇ ਉਨ੍ਹਾਂ ਦੀ ਬੇਟੀ ਨੂੰ ਡਰੱਗ ਦੇ ਕੇ ਉਸ ਨਾਲ ਗੈਂਗਰੇਪ ਕੀਤਾ। ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਇਸ ਦਾ ਵਿਰੋਧ ਕਰਨ 'ਤੇ ਬੱਚੀ ਨਾਲ ਕੁੱਟ-ਮਾਰ ਵੀ ਕੀਤੀ ਜਾਂਦੀ ਸੀ।
11 ਲੋਕਾਂ ਦੀ ਹੋਈ ਪਛਾਣ
ਬੱਚੀ ਨੇ ਲਗਾਤਾਰ ਸ਼ੋਸ਼ਣ ਤੋਂ ਤੰਗ ਆ ਕੇ ਆਪਣੇ ਮਾਤਾ ਪਿਤਾ ਨੂੰ ਇਸ ਸਾਰੀ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਇਸ ਸਾਰੀ ਘਟਨਾ ਦਾ ਖੁਲਾਸਾ ਹੋਇਆ। ਪੁਲਸ ਦਾ ਕਹਿਣਾ ਹੈ ਕਿ ਬੱਚੀ ਨੇ ਅਜੇ ਤੱਕ 11 ਲੋਕਾਂ ਦੀ ਪਛਾਣ ਕੀਤੀ ਹੈ। ਪੁਲਸ ਨੇ ਦੱਸਿਆ ਕਿ ਪੀੜਤਾ ਦੇ ਕਈ ਗੁਆਂਢੀ ਵੀ ਪਰਿਵਾਰ ਦੀ ਮਦਦ ਤੇ ਪੁਲਸ ਦੇ ਸਹਿਯੋਗ ਲਈ ਅੱਗੇ ਆਏ ਹਨ।


Related News