14 ਮਹੀਨਿਆਂ ਦੀ ਬੱਚੀ ਨਾਲ ਬਲਾਤਕਾਰ, ਦੋਸ਼ੀ ਗ੍ਰਿਫਤਾਰ

07/17/2018 3:16:52 PM

ਵਿਦਿਸ਼ਾ— ਦੇਸ਼ ਦੇ ਨਾਲ-ਨਾਲ ਪ੍ਰਦੇਸ਼ਾਂ 'ਚ ਵੀ ਬੱਚੀਆਂ ਨਾਲ ਬਲਾਤਕਾਰ ਅਤੇ ਸ਼ੋਸ਼ਣ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਵਿਦਿਸ਼ਾ ਜ਼ਿਲੇ 'ਚ ਇਕ 14 ਮਹੀਨਿਆਂ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਬੱਚੀ ਦਾ ਰਿਸ਼ਤੇਦਾਰ ਹੈ, ਜਿਸ ਨੂੰ ਪਾਸਕੋ ਐਕਸ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਇਹ ਘਟਨਾ ਵਿਦਿਸ਼ਾ ਨੇ ਇਕ ਇਲਾਕੇ ਦੀ ਹੈ, ਜਿੱਥੇ ਦੋਸ਼ੀ ਬੱਚੀ ਦੇ ਘਰ ਗਿਆ ਹੋਇਆ ਸੀ ਅਤੇ ਉਸ ਨੂੰ ਖੇਡਣ ਦੇ ਬਹਾਨੇ ਆਪਣੇ ਘਰ ਲੈ ਗਿਅ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁਝ ਦੇਰ ਬਾਅਦ ਦੋਸ਼ੀ ਦੇ ਲੜਕੇ ਨੇ ਬੱਚੀ ਦੀ ਮਾਂ ਨੂੰ ਘਰ ਆ ਕੇ ਦੱਸਿਆ ਕਿ ਬੱਚੀ ਉਸ ਦੇ ਘਰ 'ਚ ਡਿੱਗ ਗਈ ਸੀ ਅਤੇ ਉਸ ਨੂੰ ਸੱਟ ਲੱਗੀ ਪਰ ਬੱਚੀ ਦੀ ਮਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਹ ਬੱਚੀ ਨੂੰ ਤੁਰੰਤ ਹੀ ਹਸਪਤਾਲ 'ਚ ਲੈ ਗਈ, ਜਿੱਥੇ ਡਾਕਟਰਾਂ ਨੇ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ ਦੱਸਿਆ।
ਜਾਣਕਾਰੀ ਮੁਤਾਬਕ ਦੋਸ਼ੀ ਖਿਲਾਫ ਭਾਰਤੀ ਦੰਡ ਸੰਹਿਤਾ ਅਤੇ ਪਾਸਕੋ ਐਕਟ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਦੇਸ਼ 'ਚ ਫਾਂਸੀ ਦੀ ਸਜ਼ਾ ਦਾ ਐਲਾਨ ਹੋ ਜਾਣ ਤੋਂ ਬਾਅਦ ਵੀ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੱਚਿਆਂ ਨਾਲ ਹੋ ਰਹੇ ਇਸ ਅਪਰਾਧਾਂ ਖਿਲਾਫ ਕਾਨੂੰਨ ਨੂੰ ਹੋਰ ਵੀ ਸਖਤ ਹੋਣ ਦੀ ਜ਼ਰੂਰਤ ਹੈ। 


Related News