ਗੁਜਰਾਤ ''ਚ ਬੀਤੇ 24 ਘੰਟਿਆਂ ''ਚ ਮੀਂਹ ਸੰਬੰਧੀ ਘਟਨਾਵਾਂ ''ਚ ਹੋਈ 14 ਲੋਕਾਂ ਦੀ ਮੌਤ

Wednesday, Jul 13, 2022 - 02:18 PM (IST)

ਗੁਜਰਾਤ ''ਚ ਬੀਤੇ 24 ਘੰਟਿਆਂ ''ਚ ਮੀਂਹ ਸੰਬੰਧੀ ਘਟਨਾਵਾਂ ''ਚ ਹੋਈ 14 ਲੋਕਾਂ ਦੀ ਮੌਤ

ਅਹਿਮਦਾਬਾਦ (ਭਾਸ਼ਾ)- ਦੱਖਣੀ ਗੁਜਰਾਤ ਅਤੇ ਕੱਛ-ਸੌਰਾਸ਼ਟਰ ਖੇਤਰ 'ਚ ਪਿਛਲੇ 24 ਘੰਟਿਆਂ 'ਚ ਮੀਂਹ ਸੰਬੰਧੀ ਘਟਨਾਵਾਂ 'ਚ 14 ਲੋਕਾਂ ਦੀ ਮੌਤ ਹੋ ਗਈ ਅਤੇ 31 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬੇ ਦੇ ਆਫ਼ਤ ਪ੍ਰਬੰਧਨ ਮੰਤਰੀ ਰਾਜੇਂਦਰ ਤ੍ਰਿਵੇਦੀ ਨੇ ਦੱਸਿਆ ਕਿ ਮੀਂਹ ਨਾਲ ਹੋਏ ਨੁਕਸਾਨ ਕਾਰਨ ਕੱਛ, ਨਵਸਾਰੀ ਅਤੇ ਡਾਂਗ ਜ਼ਿਲ੍ਹਿਆਂ 'ਚ ਤਿੰਨ ਰਾਸ਼ਟਰੀ ਰਾਜਮਾਰਗ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ : ਨਦੀ 'ਚ ਨਹਾ ਰਹੇ ਮਾਸੂਮ ਬੱਚੇ ਨੂੰ ਨਿਗਲ ਗਿਆ ਮਗਰਮੱਛ, ਪਿੰਡ ਵਾਸੀਆਂ ਰੱਸੀ ਨਾਲ ਬੰਨ੍ਹਿਆ

ਉਨ੍ਹਾਂ ਕਿਹਾ ਕਿ ਮੀਂਹ ਕਾਰਨ 51 ਸੂਬਾਈ ਰਾਜਮਾਰਗ ਅਤੇ 400 ਤੋਂ ਵੱਧ ਪੰਚਾਇਤ ਮਾਰਗ ਵੀ ਨੁਕਸਾਨੇ ਹੋਏ ਹਨ। ਉਨ੍ਹਾਂ ਕਿਹਾ,''ਗੁਜਰਾਤ 'ਚ ਪਿਛਲੇ 24 ਘੰਟਿਆਂ 'ਚ ਮੀਂਹ ਸੰਬੰਧੀ ਘਟਨਾਵਾਂ 'ਚ 14 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ 'ਚੋਂ 9 ਲੋਕਾਂ ਦੀ ਮੌਤ ਡੁੱਬਣ ਕਾਰਨ ਹੋਈ ਹੈ।'' ਮੰਤਰੀ ਅਨੁਸਾਰ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਪ੍ਰਭਾਵਿਤ ਜ਼ਿਲ੍ਹਿਆਂ ਦਾ ਹਵਾਈ ਸਰਵੇਖਣ ਕਰਨ ਦਾ ਨਿਰਦੇਸ਼ ਦਿੱਤਾ ਹੈ ਤਾਂ ਕਿ ਲੋਕਾ ਨੂੰ ਮੀਂਹ ਕਾਰਨ ਹੋਏ ਨੁਕਸਾਨ ਨਾਲ ਨਜਿੱਠਣ ਲਈ ਨਕਦ ਅਤੇ ਹੋਰ ਰਾਹਤ ਸਮੱਗਰੀ ਲਈ ਵੱਧ ਇੰਤਜ਼ਾਰ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਅਜਬ-ਗਜ਼ਬ! ਬੱਚੇ ਨੂੰ ਪਾਣੀ ’ਚ ਖਿੱਚ ਕੇ ਲੈ ਗਿਆ ਮਗਰਮੱਛ, ਐਕਸਰੇ ’ਚ ਖਾਲੀ ਮਿਲਿਆ ਢਿੱਡ


author

DIsha

Content Editor

Related News