CRPF 'ਚ ਕੋਰੋਨਾ ਦੇ 134 ਨਵੇਂ ਮਾਮਲੇ, ਪਾਜ਼ੇਟਿਵ ਦੀ ਗਿਣਤੀ 1,300 ਤੋਂ ਪਾਰ

Thursday, Jul 02, 2020 - 12:29 AM (IST)

CRPF 'ਚ ਕੋਰੋਨਾ ਦੇ 134 ਨਵੇਂ ਮਾਮਲੇ, ਪਾਜ਼ੇਟਿਵ ਦੀ ਗਿਣਤੀ 1,300 ਤੋਂ ਪਾਰ

ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) 'ਚ ਬੁੱਧਵਾਰ ਨੂੰ ਕੋਵਿਡ-19 ਦੇ 134 ਨਵੇ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਦੇ ਇਸ ਸਭ ਤੋਂ ਵੱਡੇ ਅਰਧ ਸੈਨਿਕ ਬਲ 'ਚ ਪੀੜਤਾਂ ਦੀ ਗਿਣਤੀ 1,300 ਤੋਂ ਜ਼ਿਆਦਾ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤਾਜ਼ਾ ਅੰਕੜਿਆਂ ਦੇ ਅਨੁਸਾਰ, ਸੀ. ਆਰ. ਪੀ. ਐੱਫ. 'ਚ ਕੋਰੋਨਾ ਵਾਇਰਸ ਦੇ ਕੁੱਲ 1,385 ਮਾਮਲਿਆਂ 'ਚੋਂ 682 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ, ਜਦਕਿ 694 ਜਵਾਨ ਠੀਕ ਹੋ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਦੇਸ਼ ਦੇ ਪ੍ਰਮੁੱਖ ਸੁਰੱਖਿਆ ਫੋਰਸ ਸੀ. ਆਰ. ਪੀ. ਐੱਫ. 'ਚ ਪਾਜ਼ੇਟਿਵ ਦੇ ਕੁੱਲ 134 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਇਸ ਦੌਰਾਨ 22 ਜਵਾਨ ਠੀਕ ਵੀ ਹੋਏ ਹਨ। ਸੀ. ਆਰ. ਪੀ. ਐੱਫ. 'ਚ ਇਸ ਮਹਾਮਾਰੀ ਨਾਲ 9 ਲੋਕਾਂ ਦੀ ਮੌਤ ਹੋਈ ਹੈ। ਆਈ. ਟੀ. ਬੀ. ਪੀ. 'ਚ ਵੀ ਬੁੱਧਵਾਰ ਨੂੰ 23 ਮਾਮਲੇ ਸਾਹਮਣੇ ਆਏ ਹਨ ਤੇ 14 ਜਵਾਨ ਠੀਕ ਹੋਏ ਹਨ।


author

Gurdeep Singh

Content Editor

Related News