ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 130 ਵਾਹਨਾਂ ''ਤੇ 2 ਲੱਖ 11 ਹਜ਼ਾਰ ਦਾ ਜੁਰਮਾਨਾ

Saturday, Nov 02, 2024 - 03:46 PM (IST)

ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 130 ਵਾਹਨਾਂ ''ਤੇ 2 ਲੱਖ 11 ਹਜ਼ਾਰ ਦਾ ਜੁਰਮਾਨਾ

ਦਰਭੰਗਾ : ਬਿਹਾਰ ਦੇ ਦਰਭੰਗਾ ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ਦੌਰਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 130 ਵਾਹਨਾਂ 'ਤੇ 2 ਲੱਖ 11 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਦਰਭੰਗਾ ਦੇ ਉਪ ਪੁਲਸ ਕਪਤਾਨ (ਟਰੈਫਿਕ) : ਅਵਧੇਸ਼ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਦੇ ਨਿਰਦੇਸ਼ਾਂ 'ਤੇ ਜ਼ਿਲ੍ਹੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਕੁੱਲ 266 ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਵਿੱਚ 130 ਵਾਹਨਾਂ ਦੇ ਦਸਤਾਵੇਜ਼ ਅਤੇ ਚਾਲਕਾਂ ਵਲੋਂ ਹੈਲਮਟ ਨਾ ਪਾਉਣ ਦੇ ਮਾਮਲਿਆਂ ਨੂੰ ਲੈ ਕੇ ਉਹਨਾਂ ਤੋਂ ਜੁਰਮਾਨੇ ਵਸੂਲੇ ਗਏ। 

ਇਹ ਵੀ ਪੜ੍ਹੋ - ਮੁੰਡੇ ਦੇ ਢਿੱਡ 'ਚੋਂ ਨਿਕਲੇ ਘੜੀ ਦੇ ਸੈੱਲ ਸਣੇ 56 ਚੀਜ਼ਾਂ, ਡਾਕਟਰਾਂ ਦੇ ਉੱਡੇ ਹੋਸ਼, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਉਨ੍ਹਾਂ ਦੱਸਿਆ ਕਿ 130 ਵਾਹਨਾਂ ਨੂੰ 2 ਲੱਖ 11 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਪ ਪੁਲਸ ਕਪਤਾਨ (ਟਰੈਫਿਕ) ਅਵਧੇਸ਼ ਕੁਮਾਰ ਨੇ ਦੱਸਿਆ ਕਿ ਸਦਰ ਸਬ-ਡਵੀਜ਼ਨ 1 ਵਿੱਚ 199 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 98 ਵਾਹਨਾਂ ਦੇ ਕਾਗਜ਼ਾਤ ਸਹੀ ਨਹੀਂ ਪਾਏ ਗਏ। ਹੈਲਮੇਟ ਨਾ ਪਾਉਣ 'ਤੇ ਉਨ੍ਹਾਂ ਦੇ ਡਰਾਈਵਰਾਂ 'ਤੇ 1 ਲੱਖ 46 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸ੍ਰੀ ਕੁਮਾਰ ਨੇ ਦੱਸਿਆ ਕਿ ਦਰਭੰਗਾ ਸਦਰ ਸਬ ਡਵੀਜ਼ਨ-2 ਵਿੱਚ ਕੁੱਲ 34 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 16 ਵਾਹਨਾਂ ਨੂੰ 42 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। 

ਇਹ ਵੀ ਪੜ੍ਹੋ -  ਖ਼ੁਸ਼ਖ਼ਬਰੀ : ਔਰਤਾਂ ਨੂੰ ਦੀਵਾਲੀ ਦੇ ਮੌਕੇ ਮਿਲਿਆ ਖ਼ਾਸ ਤੋਹਫ਼ਾ

ਇਸ ਦੇ ਨਾਲ ਹੀ ਬੇਨੀਪੁਰ ਸਬ-ਡਿਵੀਜ਼ਨ ਵਿੱਚ ਕੁੱਲ 23 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 11 ਵਾਹਨਾਂ ਨੂੰ 19 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੀੜੌਲ ਸਬ-ਡਵੀਜ਼ਨ ਵਿੱਚ ਵੀ ਸੱਤ ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ ਤਿੰਨ ਵਾਹਨਾਂ ਨੂੰ ਤਿੰਨ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 130 ਵਾਹਨਾਂ ਤੋਂ ਵਸੂਲੇ ਗਏ ਜੁਰਮਾਨੇ ਵਿੱਚੋਂ 15 ਲੱਖ ਰੁਪਏ ਨਕਦ ਪ੍ਰਾਪਤ ਹੋਏ ਹਨ, ਜਦੋਂ ਕਿ ਕੁੱਲ 2 ਲੱਖ 11 ਹਜ਼ਾਰ ਰੁਪਏ ਬਕਾਇਆ ਹਨ।

ਇਹ ਵੀ ਪੜ੍ਹੋ - WhatsApp ਯੂਜ਼ਰ ਨੂੰ ਮਿਲਿਆ ਨਵਾਂ ਫੀਚਰ: ਹੁਣ 'ਬਾਬੂ ਸ਼ੋਨਾ' ਦੀ ਚੈਟ ਲੱਭਣੀ ਹੋਵੇਗੀ ਸੌਖੀ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News