ਓਡਿਸ਼ਾ ’ਚ 13 ਸਾਲਾ ਕੁੜੀ ਨੇ ਕੀਤੀ ਖੁਦਕੁਸ਼ੀ
Monday, Aug 11, 2025 - 11:12 PM (IST)

ਭੁਵਨੇਸ਼ਵਰ (ਭਾਸ਼ਾ)- ਓਡਿਸ਼ਾ ਦੇ ਬਾਰਗੜ੍ਹ ਜ਼ਿਲੇ ਦੇ ਇਕ ਪਿੰਡ ’ਚ ਕਥਿਤ ਤੌਰ ’ਤੇ ਆਪਣੇ ਆਪ ਨੂੰ ਅੱਗ ਲਾਉਣ ਵਾਲੀ 13 ਸਾਲ ਦੀ ਇਕ ਸਕੂਲੀ ਵਿਦਿਆਰਥਣ ਦੀ ਸੋਮਵਾਰ ਇਕ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਕੁੜੀ ਨੇ ਇਹ ਕਦਮ ਕਿਉਂ ਚੁੱਕਿਆ? ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਪੁਲਸ ਟੀਮ ਬਣਾਈ ਗਈ ਹੈ। ਪੁਲਸ ਨੂੰ ਕੁੜੀ ਨਾਲ ਸਬੰਧਤ ਇਕ ਵੀਡੀਓ ਵੀ ਮਿਲਿਆ ਹੈ। ਉੱਤਰੀ ਰੇਂਜ ਦੇ ਇੰਸਪੈਕਟਰ ਜਨਰਲ ਹਿਮਾਂਸ਼ੂ ਲਾਲ ਨੇ ਕਿਹਾ ਕਿ ਕੁੜੀ ਇਕ ਹੋਸਟਲ ’ਚ ਰਹਿ ਰਹੀ ਸੀ ਤੇ ਆਪਣੇ ਮਾਮੇ ਦੇ ਘਰ ਆਈ ਸੀ, ਜਿੱਥੇ ਉਸ ਨੇ ਇਹ ਕਦਮ ਚੁੱਕਿਆ। 12 ਜੁਲਾਈ ਤੋਂ ਬਾਅਦ ਤਿੰਨ ਕੁੜੀਆਂ ਦੇ ਸੜ ਕੇ ਮਰਨ ਦੀ ਘਟਨਾ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ ਹੈ।