ਥਾਣਾ ਹੋਵੇ ਜਾਂ ਕੋਰਟ ਗੂੰਗੇ-ਬੋਲ਼ੇ ਲੋਕਾਂ ਲਈ ਫ਼ਰਿਸ਼ਤਾ ਬਣੀ ਫੌਜ਼ੀਆ, ਪੁਲਸ ਵੀ ਮੁਰੀਦ

Monday, Aug 08, 2022 - 01:18 PM (IST)

ਖੰਡਵਾ- ਮੱਧ ਪ੍ਰਦੇਸ਼ ਦੇ ਖੰਡਵਾ ਦੀ ਰਹਿਣ ਵਾਲੀ 13 ਸਾਲਾ ਫੌਜ਼ੀਆ ਗੂੰਗੇ-ਬੋਲ਼ੇ ਲੋਕਾਂ ਲਈ ਮਦਦਗਾਰ ਹੈ। ਉਸ ਨੇ ਨਾ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਨਾ ਹੀ ਗੂੰਗੇ-ਬਹਿਰਿਆਂ ਦੀ ਭਾਸ਼ਾ ਸਿੱਖੀ। ਫਿਰ ਵੀ 13 ਸਾਲਾ ਫੌਜ਼ੀਆ ਅਜਿਹੇ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਹੈ, ਜੋ ਬੋਲ ਅਤੇ ਸੁਣ ਨਹੀਂ ਸਕਦੇ। ਫੌਜ਼ੀਆ ਇਸ਼ਾਰਿਆਂ ਦੀ ਭਾਸ਼ਾ ਦੀ ਜਾਣਕਾਰ ਹੈ।

PunjabKesari

ਥਾਣਾ ਹੋਵੇ ਜਾਂ ਕੋਰਟ ਫੌਜ਼ੀਆ ਇਨ੍ਹਾਂ ਬੇਜ਼ੁਬਾਨਾਂ ਨੂੰ ਨਿਆਂ ਦਿਵਾਉਣ ਲਈ ਪਹੁੰਚ ਜਾਂਦੀ ਹੈ। 8ਵੀਂ ਜਮਾਤ ’ਚ ਪੜ੍ਹਨ ਵਾਲੀ ਫੌਜ਼ੀਆ ਦੇ ਪਿਤਾ ਫਾਰੂਖ ਅਤੇ ਮਾਂ ਫੇਮਿਦਾ ਗੂੰਗੇ ਅਤੇ ਬੋਲ਼ੇ’ ਹਨ। ਦਰਅਸਲ ਬਚਪਨ ਤੋਂ ਹੀ ਉਸ ਨੇ ਆਪਣੇ ਮਾਤਾ-ਪਿਤਾ ਨੂੰ ਇਸ਼ਾਰਿਆਂ ’ਚ ਗੱਲਾਂ ਕਰਦੇ ਵੇਖਿਆ ਸੀ ਅਤੇ ਉਹ ਵੀ ਇਸ ਭਾਸ਼ਾ ਨੂੰ ਸੀਖ ਗਈ। ਇਸ ਖੂਬੀ ਦੇ ਚੱਲਦੇ ਉਸ ਨੇ ਮਾਂ ਤੋਂ ਪ੍ਰੇਰਣਾ ਲੈ ਕੇ ਗੂੰਗੇ-ਬੋਲ਼ੇ ਲੋਕਾਂ ਦੀ ਮਦਦ ਸ਼ੁਰੂ ਕਰ ਦਿੱਤੀ।

PunjabKesari

ਫੌਜ਼ੀਆ ਖੰਡਵਾ, ਇੰਦੌਰ, ਇਟਾਰਸੀ ਸਮੇਤ ਕਈ ਜ਼ਿਲ੍ਹਿਆਂ ’ਚ ਕਲੈਕਟਰ ਅਤੇ ਐੱਸ. ਪੀ. ਦੇ ਸਾਹਮਣੇ ਵਕੀਲਾਂ ਵਾਂਗ ਬੇਬਾਕੀ ਨਾਲ ਗੂੰਗੇ-ਬੋਲ਼ੇ ਲੋਕਾਂ ਦੇ ਪੱਖ ਰੱਖਦੀ ਹੈ। ਪੀੜਤਾਂ ਨੂੰ ਨਿਆਂ ਮਿਲਣ ਤੱਕ ਉਹ ਉਨ੍ਹਾਂ ਨਾਲ ਹੀ ਰਹਿੰਦੀ ਹੈ। ਫੌਜ਼ੀਆ ਦੱਸਦੀ ਹੈ ਕਿ ਇਕ ਗੂੰਗੇ-ਬੋਲ਼ੇ ਨੂੰ ਪਰੇਸ਼ਾਨੀ ਆਉਣ ’ਤੇ ਉਸ ਨੇ ਬੁਰਹਾਨਪੁਰ ਪ੍ਰਸ਼ਾਸਨ ਦੀ ਮਦਦ ਕੀਤੀ ਸੀ। ਇਸ ਤੋਂ ਖੁਸ਼ੀ ਮਿਲੀ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਕਈ ਥਾਵਾਂ ’ਤੇ ਪ੍ਰਸ਼ਾਸਨ ਅਤੇ ਗੂੰਗੇ-ਬੋਲ਼ੇ ਲੋਕਾਂ ਵਿਚਾਲੇ ਇਕ ਸੇਤੂ ਬਣ ਕੇ ਮਦਦ ਕਰਦੀ ਹੈ।


Tanu

Content Editor

Related News