ਨੋਇਡਾ ਦੇ ਇਕੋ ਸਕੂਲ ’ਚ 13 ਵਿਦਿਆਰਥੀ ਤੇ 3 ਅਧਿਆਪਕ ਆਏ ਕੋਰੋਨਾ ਪਾਜ਼ੇਟਿਵ, ਮੈਨੇਜਮੈਂਟ ਨੇ ਕੀਤਾ ਬੰਦ

Monday, Apr 11, 2022 - 10:15 PM (IST)

ਨੋਇਡਾ ਦੇ ਇਕੋ ਸਕੂਲ ’ਚ 13 ਵਿਦਿਆਰਥੀ ਤੇ 3 ਅਧਿਆਪਕ ਆਏ ਕੋਰੋਨਾ ਪਾਜ਼ੇਟਿਵ, ਮੈਨੇਜਮੈਂਟ ਨੇ ਕੀਤਾ ਬੰਦ

ਨੈਸ਼ਨਲ ਡੈਸਕ : ਦੇਸ਼ ’ਚ ਕੋਰੋਨਾ ਨੇ ਫਿਰ ਤੋਂ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਸੂਬਿਆਂ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਲਗਾਤਾਰ ਕਮੀ ਆ ਰਹੀ ਹੈ ਪਰ ਕੁਝ ਸੂਬੇ ਅਜਿਹੇ ਹਨ, ਜਿਥੇ ਇਨਫ਼ੈਕਸ਼ਨ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ। ਦਿੱਲੀ ’ਚ ਕੋਰੋਨਾ ਦੇ 137 ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਥੇ ਸਕਾਰਾਤਮਕਤਾ ਦਰ 2.70 ਫੀਸਦੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਨੋਇਡਾ ਦੇ ਇਕ ਸਕੂਲ ’ਚ 13 ਬੱਚੇ ਅਤੇ 3 ਅਧਿਆਪਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਸਕੂਲ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਲਾਹੌਰ ਦੇ ਕਿਲ੍ਹੇ ’ਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਮੁੜ ਜਲਦ ਹੋਵੇਗੀ ਸਥਾਪਿਤ

ਜਾਣਕਾਰੀ ਮੁਤਾਬਕ ਇਹ ਮਾਮਲਾ ਸੈਕਟਰ-40 ਸਥਿਤ ਇਕ ਪ੍ਰਾਈਵੇਟ ਸਕੂਲ ਦਾ ਹੈ। ਇੱਥੇ 6ਵੀਂ, 9ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ। ਇਕ ਹੀ ਸਕੂਲ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਅਲਰਟ 'ਤੇ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਰਿਆਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ। ਸੀ.ਐੱਮ.ਓ. ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।


author

Manoj

Content Editor

Related News