UP 'ਚ ਗਰਮੀ ਨੇ ਵਰ੍ਹਾਇਆ ਕਹਿਰ, ਡਿਊਟੀ 'ਤੇ ਤਾਇਨਾਤ 13 ਚੋਣ ਅਧਿਕਾਰੀਆਂ ਦੀ ਹੋਈ ਮੌਤ

Friday, May 31, 2024 - 07:52 PM (IST)

UP 'ਚ ਗਰਮੀ ਨੇ ਵਰ੍ਹਾਇਆ ਕਹਿਰ, ਡਿਊਟੀ 'ਤੇ ਤਾਇਨਾਤ 13 ਚੋਣ ਅਧਿਕਾਰੀਆਂ ਦੀ ਹੋਈ ਮੌਤ

ਮਿਰਜ਼ਾਪੁਰ- ਉੱਤਰ ਪ੍ਰਦੇਸ਼ 'ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਆਏ ਦਿਨ 'ਲੂ' ਦੀ ਚਪੇਟ 'ਚ ਆਉਣ ਨਾਲ ਪਸ਼ੂ-ਪੰਛੀਆਂ ਸਮੇਤ ਇਨਸਾਨ ਦਮ ਤੋੜ ਰਹੇ ਹਨ। ਭਿਆਨਕ ਗਰਮੀ ਕਾਰਨ ਹੋ ਰਹੀਆਂ ਲੋਕਾਂ ਦੀਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉੱਥੇ ਹੀ ਮਿਰਜ਼ਾਪੁਰ 'ਚ ਲੋਕ ਸਭਾ ਚੋਣਾਂ ਲਈ ਡਿਊਟੀ 'ਤੇ ਤਾਇਨਾਕ 13 ਚੋਣ ਅਧਿਕਾਰੀਆਂ ਦੀ ਸ਼ੁੱਕਰਵਾਰ ਨੂੰ ਤੇਜ਼ ਬੁਖਾਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਤੋਂ ਬਾਅਦ ਮੈਡੀਕਲ ਕਾਲਜ 'ਚ ਮੌਤ ਹੋ ਗਈ। ਇੱਥੇ ਸਥਿਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮੁਲਾਜ਼ਮਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।  

PunjabKesari

ਮਿਰਜ਼ਾਪੁਰ ਸਥਿਤ ਮਾਂ ਵਿੰਧਿਆਵਾਸਿਨੀ ਆਟੋਨੋਮਸ ਸਟੇਟ ਮੈਡੀਕਲ ਕਾਰਜ ਦੇ ਪ੍ਰਿੰਸੀਪਲ ਡਾ. ਰਾਜਬਹਾਦੁਰ ਕਮਲ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕਾਂ 'ਚ 7 ਹੋਮਗਾਰਡ ਜਵਾਨ, 3 ਸਫਾਈ ਕਰਮਚਾਰੀ, ਸੀ.ਐੱਮ.ਓ. ਦਫ਼ਤਰ ਵਿੱਚ ਤਾਇਨਾਤ ਇਕ ਕਲਰਕ, ਇਕ ਕੰਸੋਲਿਡੇਸ਼ਨ ਅਧਿਕਾਰੀ ਅਤੇ ਹੋਮਗਾਰਡ ਟੀਮ ਦਾ ਇਕ ਚਪੜਾਸੀ ਸਾਮਲ ਹੈ। 

ਉਨ੍ਹਾਂ ਦੱਸਿਆ ਕਿ ਜਦੋਂ ਇਹ ਮਰੀਜ਼ ਮੈਡੀਕਲ ਕਾਲਜ ਲਿਆਂਦੇ ਗਏ ਤਾਂ ਉਨ੍ਹਾਂ ਨੂੰ ਤੇਜ਼ ਬੁਖਾਰ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਧਣ ਦੀ ਸ਼ਿਕਾਇਤ ਸੀ। 

ਮਿਰਜ਼ਾਪੁਰ 'ਚ ਇਕ 1 ਜੂਨ ਯਾਨੀ ਸ਼ਨੀਵਾਰ ਨੂੰ 7ਵੇਂ ਪੜਾਅ ਤਹਿਤ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਵੇਗੀ। 


author

Rakesh

Content Editor

Related News