ਉਡੀਕ ਖ਼ਤਮ!12ਵੀਂ ਬੋਰਡ ਦੇ ਨਤੀਜਿਆਂ ਦਾ ਹੋਇਆ ਐਲਾਨ
Thursday, May 01, 2025 - 01:41 PM (IST)

ਨਵੀਂ ਦਿੱਲੀ- ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। 12ਵੀਂ ਬੋਰਡ ਦੇ ਨਤੀਜਿਆਂ ਦਾ ਐਲਾਨ ਜਾਰੀ ਕਰ ਦਿੱਤਾ ਹੈ। ਜੋ ਵਿਦਿਆਰਥੀ 12ਵੀਂ ਬੋਰਡ ਦੀ ਪ੍ਰੀਖਿਆ ਵਿਚ ਬੈਠੇ ਸਨ, ਉਹ ਹੁਣ ਜੰਮੂ-ਕਸ਼ਮੀਰ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ jkbose.nic.in 'ਤੇ ਆਪਣੇ ਨਤੀਜਾ ਵੇਖ ਅਤੇ ਮਾਰਕਸ਼ੀਟ ਡਾਊਨਲੋਡ ਕਰ ਸਕਦੇ ਹਨ।
ਦੱਸ ਦੇਈਏ ਕਿ ਜੰਮੂ ਅਤੇ ਕਸ਼ਮੀਰ ਸਕੂਲ ਸਿੱਖਿਆ ਬੋਰਡ (BOSE) ਨੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਐਲਾਨੇ ਹਨ। 74.8 ਫ਼ੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਇਸ ਪ੍ਰੀਖਿਆ ਵਿੱਚ ਕੁੱਲ 1,03,308 ਵਿਦਿਆਰਥੀ ਬੈਠੇ, ਜਿਨ੍ਹਾਂ ਵਿਚੋਂ 77,311 ਪਾਸ ਹੋਏ। ਖਾਸ ਗੱਲ ਇਹ ਹੈ ਕਿ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਮੁੰਡਿਆਂ ਦੀ ਪਾਸ ਫ਼ੀਸਦੀ 71.95 ਫ਼ੀਸਦੀ ਦਰਜ ਕੀਤੀ ਗਈ ਹੈ, ਜਦੋਂ ਕਿ ਕੁੜੀਆਂ ਦੀ ਪਾਸ ਫ਼ੀਸਦੀ 77.72 ਫ਼ੀਸਦੀ ਹੈ।
ਨਤੀਜੇ ਚੈਕ ਕਰਨ ਲਈ ਵਿਦਿਆਰਥੀਆਂ ਨੂੰ ਜ਼ਰੂਰੀ ਡਿਟੇਲ ਜਿਵੇਂ ਕਿ ਰੋਲ ਨੰਬਰ ਅਤੇ ਨਾਂ ਦਰਜ ਕਰਨਾ ਹੋਵੇਗਾ। ਦੱਸ ਦੇਈਏ ਕਿ ਇਸ ਸਾਲ 12ਵੀਂ ਬੋਰਡ ਪ੍ਰੀਖਿਆ 20 ਫਰਵਰੀ ਨੂੰ ਸ਼ੁਰੂ ਹੋਈ ਅਤੇ 20 ਮਾਰਚ 2025 ਨੂੰ ਖ਼ਤਮ ਹੋਈ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਵਧੇਰੇ ਸਬੰਧਿਤ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।