ਬਾਰਾਮੂਲਾ ਦੀ 124 ਸਾਲਾ ਬਜ਼ੁਰਗ ਜਨਾਨੀ ਨੇ ਲੁਆਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼
Wednesday, Jun 02, 2021 - 10:03 PM (IST)
ਸ਼੍ਰੀਨਗਰ - ਜੰਮੂ-ਕਸ਼ਮੀਰ ਦੀ ਰਹਿਣ ਵਾਲੀ 124 ਸਾਲਾ ਬਜ਼ੁਰਗ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਬੁੱਧਵਾਰ ਨੂੰ ਲਈ ਹੈ। ਡੋਰ-ਟੂ-ਡੋਰ ਕੈਂਪੇਨ ਦੇ ਤਹਿਤ ਬਾਰਾਮੂਲਾ ਦੇ ਸ਼ਰਕਵਾਰਾ ਬਲਾਕ ਵਗੂਰਾ ਦੀ ਰਹਿਣ ਵਾਲੀ ਰੇਹਤੀ ਬੇਗਮ ਨੇ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ। ਜੰਮੂ-ਕਸ਼ਮੀਰ ਦੇ ਡਿਪਾਰਟਮੈਂਟ ਆਫ ਇੰਫਾਰਮੇਸ਼ਨ ਐਂਡ ਪਬਲਿਕ ਰਿਲੇਸ਼ੰਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਬਾਰਾਮੂਲਾ ਦੇ ਡਿਪਟੀ ਕਮਿਸ਼ਨਰ ਨੇ ਟਵੀਟ ਕਰਦੇ ਹੋਏ ਕਿਹਾ- ਡੋਰ-ਟੂ-ਡੋਰ ਵੈਕਸੀਨੇਸ਼ਨ ਮੁਹਿੰਮ ਦੇ ਤਹਿਤ ਬਾਰਾਮੂਲਾ ਦੇ ਸ਼ਰਕਵਾਰਾ ਬਲਾਕ ਵਗੂਰਾ ਦੀ ਰਹਿਣ ਵਾਲੀ 124 ਸਾਲਾ ਰੇਹਤੀ ਬੇਗਮ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ।
ਜੰਮੂ-ਕਸ਼ਮੀਰ ਵਿੱਚ ਕੋਰੋਨਾ ਵਾਇਰਸ ਦੇ 1718 ਨਵੇਂ ਮਾਮਲੇ
ਜੰਮੂ-ਕਸ਼ਮੀਰ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 1,718 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁਲ ਗਿਣਤੀ ਵਧਕੇ 2,94,078 ਹੋ ਗਈ ਜਦੋਂ ਕਿ 24 ਹੋਰ ਮਰੀਜ਼ਾਂ ਦੀ ਮੌਤ ਦੇ ਨਾਲ ਹੀ ਮ੍ਰਿਤਕਾਂ ਦੀ ਤਾਦਾਦ 3,963 ਤੱਕ ਪਹੁੰਚ ਗਈ ਹੈ। ਨਵੇਂ ਮਾਮਲਿਆਂ ਵਿੱਚੋਂ 585 ਜੰਮੂ ਜਦੋਂ ਕਿ 1,133 ਕਸ਼ਮੀਰ ਡਿਵੀਜ਼ਨ ਤੋਂ ਸਾਹਮਣੇ ਆਏ ਹਨ।
ਅਧਿਕਾਰੀਆਂ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਕੁਲ ਗਿਣਤੀ 31,579 ਹੈ। ਹੁਣ ਤੱਕ 2 ਲੱਖ 58 ਹਜ਼ਾਰ 536 ਲੋਕ ਠੀਕ ਹੋ ਚੁੱਕੇ ਹਨ। ਇਸ ਵਿੱਚ, ਅਧਿਕਾਰੀਆਂ ਨੇ ਦੱਸਿਆ ਕਿ ਪਿਛਲੀ ਸ਼ਾਮ ਤੋਂ ਬਾਅਦ ਮਿਊਕਰਮਾਇਕੋਸਿਸ (ਬਲੈਕ ਫੰਗਸ) ਦੇ ਦੋ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਾਮਲਿਆਂ ਦੀ ਕੁੱਲ ਗਿਣਤੀ 12 ਹੋ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।