ਯਮੁਨਾ ਨੇੜਲੇ ਇਲਾਕੇ ’ਚ ਰਹਿ ਰਹੇ 120 ਪਾਕਿਸਤਾਨੀ ਹਿੰਦੂ ਪਰਿਵਾਰ

Thursday, Oct 17, 2019 - 11:16 PM (IST)

ਯਮੁਨਾ ਨੇੜਲੇ ਇਲਾਕੇ ’ਚ ਰਹਿ ਰਹੇ 120 ਪਾਕਿਸਤਾਨੀ ਹਿੰਦੂ ਪਰਿਵਾਰ

ਨਵੀਂ ਦਿੱਲੀ – ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਗੁਰਦੁਆਰਾ ਮਜਨੂੰ ਕਾ ਟੀਲਾ ਦੇ ਦੱਖਣ ਵਿਚ ਯਮੁਨਾ ਨੇੜਲੇ ਇਲਾਕਿਆਂ ਵਿਚ ਬਣੀਆਂ ਝੁੱਗੀਆਂ ਅਤੇ ਅਰਧ ਸਥਾਈ ਨਿਰਮਾਣਾਂ ’ਤੇ ਸਖ਼ਤ ਇਤਰਾਜ਼ ਜ਼ਾਹਿਰ ਕਰਦੇ ਹੋਏ ਕਾਰਵਾਈ ਦਾ ਨਿਰਦੇਸ਼ ਦਿੱਤਾ ਹੈ। ਦਰਅਸਲ ਕੁਝ ਸਾਲ ਪਹਿਲਾਂ ਤੀਰਥ ਯਾਤਰੀ ਵੀਜ਼ੇ ’ਤੇ 100 ਤੋਂ ਜ਼ਿਆਦਾ ਪਾਕਿਸਤਾਨੀ ਹਿੰਦੂ ਪਰਿਵਾਰ ਰਾਸ਼ਟਰੀ ਰਾਜਧਾਨੀ ਵਿਚ ਆਏ ਪਰ ਵਾਪਸ ਜਾਣ ਦੀ ਬਜਾਏ ਉਨ੍ਹਾਂ ਨੇ ਉਕਤ ਗੁਰਦੁਆਰੇ ਦੇ ਦੱਖਣ ਵਿਚ ਯਮੁਨਾ ਨੇੜਲੇ ਇਲਾਕਿਆਂ ਵਿਚ ਝੁੱਗੀਆਂ ਅਤੇ ਅਰਧ ਸਥਾਈ ਨਿਰਮਾਣਾਂ ’ਚ ਰਹਿਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿਚੋਂ ਕਈਆਂ ਦੇ ਕੋਲ ਮਜਨੂੰ ਕਾ ਟੀਲਾ ਦੇ ਪਤੇ ’ਤੇ ਆਧਾਰ ਕਾਰਡ, ਪੈਨ ਕਾਰਡ ਅਤੇ ਬੈਂਕ ਖਾਤੇ ਹਨ। ਇਹ ਖੁਲਾਸਾ ਪਟੀਸ਼ਨ ਕਰਤਾ ਜਗਦੇਵ ਦੀ ਪਟੀਸ਼ਨ ’ਤੇ ਐੱਨ. ਜੀ. ਟੀ. ਦੇ ਸਾਹਮਣੇ ਪੇਸ਼ ਹੋਈ ਰਿਪੋਰਟ ਵਿਚ ਹੋਇਆ ਹੈ।


author

Inder Prajapati

Content Editor

Related News