12 ਸਾਲ ਦੀ ਬੱਚੀ ਨੂੰ ਮਿਲੀ ਗਰਭਪਾਤ ਦੀ ਇਜਾਜ਼ਤ

Tuesday, Oct 17, 2017 - 10:17 AM (IST)

12 ਸਾਲ ਦੀ ਬੱਚੀ ਨੂੰ ਮਿਲੀ ਗਰਭਪਾਤ ਦੀ ਇਜਾਜ਼ਤ

ਰਾਂਚੀ— ਜਬਰ-ਜ਼ਨਾਹ ਦੀ ਸ਼ਿਕਾਰ 12 ਸਾਲਾ ਬੱਚੀ ਹੁਣ ਗਰਭਪਾਤ ਕਰਵਾ ਸਕੇਗੀ। ਗਰਭਪਾਤ ਤੋਂ ਲੈ ਕੇ ਬੱਚੇ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੱਕ ਦਾ ਸਾਰਾ ਖਰਚਾ ਸੂਬਾ ਸਰਕਾਰ ਨੂੰ ਸਹਿਣ ਕਰਨਾ ਹੋਵੇਗਾ। ਝਾਰਖੰਡ ਹਾਈ ਕੋਰਟ ਦੇ ਜਸਟਿਸ ਰੋਂਗੋਨ ਮੁਖਪਾਧਿਆਏ ਨੇ ਐਤਵਾਰ ਦੇਰ ਸ਼ਾਮ ਰਿਮਜ਼ ਮੈਡੀਕਲ ਬੋਰਡ ਦੀ ਰਿਪੋਰਟ ਦੇਖਣ ਤੋਂ ਬਾਅਦ ਇਹ ਫੈਸਲਾ ਸੁਣਾਇਆ। 20 ਹਫਤਿਆਂ ਤੋਂ ਵਧ ਦੇ ਗਰਭਪਾਤ ਦੀ ਇਜਾਜ਼ਤ ਦੇਣ ਦਾ ਝਾਰਖੰਡ 'ਚ ਇਹ ਪਹਿਲਾ ਨਿਰਦੇਸ਼ ਹੈ।


Related News