ਦਿੱਲੀ ’ਚ ਓਮੀਕਰੋਨ ਦੀ ਦਸਤਕ, LNJP ਹਸਪਤਾਲ ’ਚ ਹੁਣ ਤੱਕ 12 ਸ਼ੱਕੀ ਮਰੀਜ਼ ਹੋਏ ਦਾਖ਼ਲ

Friday, Dec 03, 2021 - 01:03 PM (IST)

ਨਵੀਂ ਦਿੱਲੀ- ਦਿੱਲੀ ਦੇ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ (ਐੱਲ.ਐੱਨ.ਜੇ.ਪੀ.) ਹਸਪਤਾਲ ’ਚ ਹੁਣ ਤੱਕ ਕੋਰੋਨਾ ‘ਓਮੀਕਰੋਨ’ ਸੰਕ੍ਰਮਣ ਨਾਲ ਪੀੜਤ ਹੋਣ ਦੇ ਸ਼ੱਕ ’ਚ 12 ਰੋਗੀਆਂ ਨੂੰ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ, 8 ਓਮੀਕਰੋਨ ਸ਼ੱਕੀਆਂ ਨੂੰ ਵੀਰਵਾਰ ਨੂੰ ਐੱਲ.ਐੱਨ.ਜੇ.ਪੀ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸੂਤਰਾਂ ਨੇ ਕਿਹਾ,‘‘ਚਾਰ ਸ਼ੱਕੀਆਂ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ 2 ਦਾ ਟੈਸਟ ਕੋਰੋਨਾ ਪਾਜ਼ੇਟਿਵ ਹੈ, ਜਦੋਂ ਕਿ ਹੋਰ 2 ਦੇ ਟੈਸਟ ਨਤੀਜਿਆਂ ਦੀ ਉਡੀਕ ਹੈ।’’ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ 4 ਸ਼ੱਕੀਆਂ ’ਚੋਂ 2 ਬ੍ਰਿਟੇਨ ਤੋਂ, ਇਕ ਫਰਾਂਸ ਅਤੇ ਇਕ ਨੀਦਰਲੈਂਡ ਤੋਂ ਆਇਆ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਅੱਜ ਚਾਰੇ ਮਰੀਜ਼ਾਂ ਦੇ ਸੈਂਪਲ ਜ਼ੀਨੋਮ ਸੀਕਵੈਂਸਿੰਗ ਲਈ ਭੇਜੇ ਜਾਣਗੇ। 

ਇਹ ਵੀ ਪੜ੍ਹੋ : ਭਾਰਤ ’ਚ ‘ਓਮੀਕਰੋਨ’ ਦੀ ਦਸਤਕ, ਇਸ ਸੂਬੇ ’ਚ ਮਿਲੇ 2 ਮਾਮਲੇ

ਇਸ ਤੋਂ ਪਹਿਲਾਂ ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰਾਲਾ ਨੇ ਜਾਣਕਾਰੀ ਦਿੱਤੀ ਕਿ ਕਰਨਾਟਕ ’ਚ ਸੰਭਾਵਿਤ ਰੂਪ ਨਾਲ ਵੱਧ ਖ਼ਤਰਨਾਕ ਕੋਰੋਨਾ ਵਾਇਰਸ ਸਟ੍ਰੇਨ ਦੇ 2 ਮਾਮਲਿਆਂ ਦਾ ਪਤਾ ਲੱਗਾ ਹੈ। ਕੋਰੋਨਾ ਦੇ ਨਵੇਂ ਰੂਪ ਨੂੰ ਪਹਿਲੀ ਵਾਰ 25 ਨਵੰਬਰ ਨੂੰ ਦੱਖਣੀ ਅਫਰੀਕੀ ਤੋਂ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੂੰ ਸੂਚਿਤ ਕੀਤਾ ਗਿਆ ਸੀ। ਡਬਲਿਊ.ਐੱਚ.ਓ. ਅਨੁਸਾਰ, ਪਹਿਲਾ ਮਾਮਲਾ ਬੀ.1.1.1.529 ਸੰਕ੍ਰਮਣ ਇਸ ਸਾਲ 9 ਨਵੰਬਰ ਨੂੰ ਇਕੱਠੇ ਕੀਤੇ ਗਏ ਨਮੂਨਿਆਂ ਤੋਂ ਸੀ। ਡਬਲਿਊ.ਐੱਚ.ਓ. ਨੇ ਦੱਖਣੀ ਅਫਰੀਕਾ ’ਚ ਖੋਜ਼ੇ ਗਏ ਨਵੇਂ ਰੂਪ ਨੂੰ ‘ਓਮੀਕਰੋਨ’ ਨਾਮ ਦਿੱਤਾ।

ਇਹ ਵੀ ਪੜ੍ਹੋ : ਦੇਸ਼ ’ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਇੰਨੇ ਨਵੇਂ ਮਾਮਲੇ ਆਏ ਸਾਹਮਣੇ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News