ਤ੍ਰਿਪੁਰਾ ''ਚ BSF ਦੇ 12 ਜਵਾਨ ਹੋਰ ਕੋਰੋਨਾ ਪਾਜ਼ੇਟਿਵ, ਪੀੜਤਾਂ ਦੀ ਗਿਣਤੀ ਹੋਈ 54

05/04/2020 1:06:07 AM

ਨਵੀਂ ਦਿੱਲੀ— ਤ੍ਰਿਪੁਰਾ 'ਚ ਭਾਰਤੀ ਬਾਰਡਰ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ 12 ਜਵਾਨ ਹੋਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹੁਣ ਤਕ ਕੁਲ 54 ਬੀ. ਐੱਸ. ਐੱਫ. ਜਵਾਨ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ। ਇਸ 'ਚ 40 ਜਵਾਨ ਦਿੱਲੀ 'ਚ ਤਾਇਨਾਤ ਹਨ। ਸ਼ਨੀਵਾਰ ਨੂੰ ਤ੍ਰਿਪੁਰਾ 'ਚ ਹੀ ਜਵਾਨ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ।

PunjabKesari
ਇਸ ਤੋਂ ਪਹਿਲਾਂ ਬਾਰਡਰ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ 25 ਹੋਰ ਜਵਾਨ ਸ਼ਨੀਵਾਰ ਨੂੰ ਕੋਵਿਡ-19 ਨਾਲ ਪੀੜਤ ਪਾਏ ਗਏ ਹਨ, ਜਿਸ ਤੋਂ ਬਾਅਦ ਵਾਇਰਸ ਦੀ ਲਪੇਟ 'ਚ ਆਏ ਜਵਾਨਾਂ ਦੀ ਗਿਣਤੀ ਵੱਧ ਕੇ 42 ਹੋ ਗਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬੀ. ਐੱਸ. ਐੱਫ. ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵੇਂ ਮਾਮਲੇ ਦਿੱਲੀ ਪੁਲਸ ਦੀ ਅਗਵਾਈ 'ਚ ਕਾਨੂੰਨ-ਵਿਵਸਥਾ ਦੇ ਲਈ ਰਾਸ਼ਟਰੀ ਰਾਜਧਾਨੀ ਦੇ ਜਾਮਾ ਮਸਜ਼ਿਦ ਤੇ ਚਾਂਦਨੀ ਮਹਲ ਇਲਾਕਿਆਂ 'ਚ ਤਾਇਨਾਤ 126ਵੀਂ ਬਟਾਲੀਅਨ ਦੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਤਾਇਨਾਤ ਇਸ ਟੁਕੜੀ ਦੇ ਕੁਲ 25 ਜਵਾਨ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਸ ਤੋਂ ਪਹਿਲਾਂ ਇਸ ਟੁਕੜੀ ਦੇ 6 ਜਵਾਨਾਂ ਦੀ ਸ਼ਨੀਵਾਰ ਨੂੰ ਕੋਵਿਡ-19 ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਟੁਕੜੀ 'ਚ 94 ਜਵਾਨ ਹਨ, ਜਿਸ 'ਚ 5 ਜਵਾਨਾਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਬੁਲਾਰੇ ਨੇ ਕਿਹਾ ਕਿ ਹੁਣ ਤਕ ਬੀ. ਐੱਸ. ਐੱਫ. ਦੇ 42 ਜਵਾਨ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ।


Gurdeep Singh

Content Editor

Related News