ਮਹਾਰਾਸ਼ਟਰ 'ਚ ਇਕੋ ਪਰਿਵਾਰ ਦੇ 12 ਮੈਂਬਰਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ
Friday, Mar 27, 2020 - 09:45 AM (IST)
ਕੋਹਲਾਪੁਰ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਪੈਰ ਪਸਾਰ ਚੁੱਕਿਆ ਹੈ, ਇਸ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚੋਂ ਸਾਹਮਣੇ ਆਏ ਹਨ। ਇਸ ਦੌਰਾਨ ਇੱਥੇ ਇਕ ਹੋਰ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਮਹਾਰਾਸ਼ਟਰ 'ਚ ਇਕੋ ਪਰਿਵਾਰ ਦੇ 12 ਮੈਂਬਰਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਪਰਿਵਾਰ ਸਾਂਗਲੀ ਜ਼ਿਲੇ ਦੇ ਇਸਲਾਮਪੁਰ ਪਿੰਡ 'ਚ ਰਹਿਣ ਵਾਲਾ ਹੈ। ਸਭ ਤੋਂ ਪਹਿਲਾਂ ਸਾਊਦੀ ਅਰਬ ਤੋਂ ਹਜ ਕਰਕੇ ਵਾਪਸ ਪਰਤੇ ਪਰਿਵਾਰ ਦੇ 4 ਮੈਂਬਰਾਂ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ। ਇਨ੍ਹਾਂ ਦੀ ਰਿਪੋਰਟ 23 ਮਾਰਚ ਨੂੰ ਪਾਜ਼ੀਟਿਵ ਆਈ ਸੀ।
ਇਸ ਤੋਂ ਇਲਾਵਾ 25 ਮਾਰਚ ਤੱਕ ਇਸ ਪਰਿਵਾਰ ਦੇ 5 ਹੋਰ ਮੈਂਬਰ ਪਾਜ਼ੀਟਿਵ ਮਿਲੇ। ਵੀਰਵਾਰ ਨੂੰ ਇਕ ਦਿਨ ਬਾਅਦ 3 ਹੋਰ ਲੋਕ ਕੋਰੋਨਾ ਨਾਲ ਇਨਫੈਕਟਡ ਮਿਲੇ। ਇਸ ਤੋਂ ਬਾਅਦ ਇਸ ਪਰਿਵਾਰ ਦੇ ਕੁੱਲ 12 ਮੈਂਬਰ ਪਾਜ਼ੀਟਿਵ ਹੋ ਚੁੱਕੇ ਹਨ। ਇਨ੍ਹਾਂ ਤੋਂ 11 ਸਾਂਗਲੀ ਦੇ ਇਸਲਾਮਪੁਰ ਪਿੰਡ ਤੋਂ ਹਨ ਜਦਕਿ ਇਕ ਇਨਫੈਕਟਡ ਮਰੀਜ਼ ਕੋਹਲਾਪੁਰ ਜ਼ਿਲੇ ਦੇ ਪੇਠਵਾਡਗਾਂਵ ਦਾ ਨਿਵਾਸੀ ਹੈ, ਜੋ ਕਿ ਹਜ ਤੋਂ ਵਾਪਸ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਈ ਸੀ।
ਸਾਂਗਲੀ ਜ਼ਿਲੇ ਕੁਲੈਕਟਰ ਅਭਿਜੀਤ ਚੌਧਰੀ ਨੇ ਦੱਸਿਆ ਹੈ ਕਿ ਵੀਰਵਾਰ ਨੂੰ 3 ਹੋਰ ਨਵੇਂ ਮਾਮਲੇ ਪਾਜ਼ੀਟਿਵ ਪਾਏ ਗਏ। ਸਾਰੇ ਰਿਸ਼ਤੇਦਾਰ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਟੈਸਟ ਹੋਇਆ ਜਿਸੇ ਨੂੰ ਪੂਨੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰਲਾਜੀ (ਐੱਨ.ਆਈ.ਵੀ) ਭੇਜਿਆ ਗਿਆ।
ਦੱਸਣਯੋਗ ਹੈ ਕਿ ਮਹਾਰਾਸ਼ਟਰ 'ਚੋਂ ਹੁਣ ਤੱਕ 130 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ 'ਚੋਂ ਹੁਣ ਤੱਕ ਲਗਭਗ 700 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 16 ਮੈਤਾਂ ਹੋ ਚੁੱਕੀਆਂ ਹਨ।