ਜੈਸਲਮੇਰ ''ਚ ਭੁੱਖ-ਪਿਆਸ ਕਾਰਨ 12 ਹਿਰਨਾਂ ਦੀ ਮੌਤ

Wednesday, Jun 13, 2018 - 11:41 PM (IST)

ਜੈਸਲਮੇਰ ''ਚ ਭੁੱਖ-ਪਿਆਸ ਕਾਰਨ 12 ਹਿਰਨਾਂ ਦੀ ਮੌਤ

ਜੈਪੁਰ— ਰਾਜਸਥਾਨ ਦੇ ਜੈਸਲਮੇਰ ਜ਼ਿਲੇ 'ਚ ਲਾਠੀ ਥਾਣਾ ਖੇਤਰ ਦੇ ਭਾਦਰੀਆ ਪਿੰਡ 'ਚ ਵੱਖ-ਵੱਖ ਸਥਾਨਾਂ ਤੋਂ 12 ਚਿੰਕਾਰਾ ਹਿਰਨ ਮ੍ਰਿਤਕ ਹਾਲਤ 'ਚ ਮਿਲੇ ਹਨ। ਮ੍ਰਿਤਕ ਹਿਰਨਾਂ ਨੂੰ ਪੋਸਟਮਾਰਟ ਲਈ ਭੇਜਿਆ ਜਾ ਚੁਕਿਆ ਹੈ। ਵਨ ਵਿਭਾਗ ਦੇ ਰੇਂਜਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਚਿੰਕਾਰਾ ਦੇ ਮ੍ਰਿਤ ਸ਼ਰੀਰਾਂ ਨੂੰ 35 ਕਿਲੋਮੀਟਰ 'ਚ ਫੈਲੇ ਭਾਦਰੀਆ ਪਿੰਡ ਦੇ ਵੱਖ-ਵੱਖ ਸਥਾਨਾਂ ਤੋਂ ਇਕੱਠੇ ਕਰ ਕੇ ਪੋਸਟਮਾਰਟਮ ਲਈ ਲਾਠੀ ਦੇ ਸਥਾਨਕ ਹਸਪਤਾਲ 'ਚ ਲਿਜਾਇਆ ਗਿਆ ਹੈ, ਜਿਥੇ ਪਸ਼ੂਆਂ ਦੇ ਡਾਕਟਰਾਂ ਦੀ ਟੀਮ ਪੋਸਟਮਾਰਟਮ ਕਰੇਗੀ।
ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਚਿੰਕਾਰਾ ਹਿਰਨਾਂ ਦੀ ਮੌਤ ਸੰਭਾਵੀ ਤੌਰ 'ਤੇ ਗਰਮੀ ਦੇ ਚੱਲਦੇ ਭੁੱਖ ਤੇ ਪਿਆਸ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 


Related News