ਉਡੀਕ ਖ਼ਤਮ; ਇਸ ਤਾਰੀਖ਼ ਨੂੰ ਦੱਖਣੀ ਅਫ਼ਰੀਕਾ ਤੋਂ ਕੁਨੋ ਨੈਸ਼ਨਲ ਪਾਰਕ ''ਚ ਆਉਣਗੇ 12 ਚੀਤੇ

Thursday, Feb 16, 2023 - 01:39 PM (IST)

ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ 'ਚ ਛੇਤੀ ਹੀ ਚੀਤਿਆਂ ਦੀ ਗਿਣਤੀ ਵਧਣ ਵਾਲੀ ਹੈ। ਇਸ ਵਾਰ ਚੀਤੇ ਦੱਖਣੀ ਅਫ਼ਰੀਕਾ ਤੋਂ ਲਿਆਂਦੇ ਜਾਣਗੇ। ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਦੱਖਣੀ ਅਫ਼ਰੀਕਾ ਤੋਂ 12 ਚੀਤਿਆਂ ਨੂੰ 18 ਫ਼ਰਵਰੀ ਨੂੰ ਦੇਸ਼ ਲਿਆਂਦਾ ਜਾਵੇਗਾ। ਦੱਸ ਦੇਈਏ ਕਿ 'ਚੀਤਾ ਪੁਨਰਵਾਸ ਪ੍ਰੋਗਰਾਮ' ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਮੀਬੀਆ ਤੋਂ ਆਏ 8 ਚੀਤਿਆਂ ਨੂੰ ਪਿਛਲੇ ਸਾਲ 17 ਸਤੰਬਰ ਨੂੰ ਆਪਣੇ 72ਵੇਂ ਜਨਮ ਦਿਨ ਮੌਕੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਦੇ ਇਕ ਬਾੜੇ 'ਚ ਛੱਡਿਆ ਸੀ। 

PunjabKesari

ਦਰਅਸਲ ਭਾਰਤ ਅਤੇ ਦੱਖਣੀ ਅਫ਼ਰੀਕਾ ਨੇ ਜਨਵਰੀ ਵਿਚ ਅਫ਼ਰੀਕੀ ਦੇਸ਼ ਤੋਂ ਚੀਤਿਆਂ ਨੂੰ ਲਿਆਉਣ ਲਈ ਇਕ ਸਮਝੌਤਾ ਮੰਗ ਪੱਤਰ 'ਤੇ ਦਸਤਖ਼ਤ ਕੀਤੇ ਸਨ। ਦੁਨੀਆ ਦੇ ਜ਼ਿਆਦਾਤਰ 7,000 ਚੀਤੇ ਦੱਖਣੀ ਅਫ਼ਰੀਕਾ, ਨਾਮੀਬੀਆ ਅਤੇ ਬੋਤਸਵਾਨਾ 'ਚ ਰਹਿੰਦੇ ਹਨ। ਨਾਮੀਬੀਆ 'ਚ ਚੀਤਿਆਂ ਦੀ ਸਭ ਤੋਂ ਵੱਧ ਆਬਾਦੀ ਹੈ। ਚੀਤਾ ਇਕਮਾਤਰ ਅਜਿਹਾ ਮਾਸਾਹਾਰੀ ਜੀਵ ਹੈ, ਜੋ ਕਿ ਵਧੇਰੇ ਸ਼ਿਕਾਰ ਅਤੇ ਆਵਾਸ ਦੀ ਕਮੀ ਕਾਰਨ ਭਾਰਤ ਤੋਂ ਪੂਰੀ ਤਰ੍ਹਾਂ ਲੁਪਤ ਹੋ ਗਿਆ ਹੈ। ਭਾਰਤ 'ਚ ਆਖ਼ਰੀ ਚੀਤਾ 1948 'ਚ ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਦੇ ਸਾਲ ਵਨ 'ਚ ਮ੍ਰਿਤਕ ਪਾਇਆ ਗਿਆ ਸੀ। 

PunjabKesari


Tanu

Content Editor

Related News