ਦੇਸ਼ ’ਚ 125 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਇੰਨੇ ਨਵੇਂ ਮਾਮਲੇ ਆਏ ਸਾਹਮਣੇ

Friday, Dec 03, 2021 - 11:31 AM (IST)

ਦੇਸ਼ ’ਚ 125 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਇੰਨੇ ਨਵੇਂ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ (ਵਾਰਤਾ)- ਦੇਸ਼ ’ਚ ਕੋਰੋਨਾ ਟੀਕਾਕਰਨ ਮੁਹਿੰਮ ’ਚ ਪਿਛਲੇ 24 ਘੰਟਿਆਂ ਦੌਰਾਨ 73.67 ਲੱਖ ਤੋਂ ਵੱਧ ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਕੁੱਲ ਟੀਕਾਕਰਨ 125.75 ਕਰੋੜ ਤੋਂ ਵੱਧ ਹੋ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਦੇਸ਼ ’ਚ 73 ਲੱਖ 67 ਹਜ਼ਾਰ 230 ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਅੱਜ ਯਾਨੀ ਸ਼ੁੱਕਰਵਾਰ ਸਵੇਰੇ 7 ਵਜੇ ਤੱਕ 125 ਕਰੋੜ 75 ਲੱਖ 5 ਹਜ਼ਾਰ 514 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ। 

PunjabKesari

ਉੱਥੇ ਹੀ ਪਿਛਲੇ 24 ਘੰਟਿਆਂ ’ਚ ਕੋਰੋਨਾ ਸੰਕਰਮਣ ਦੇ 9216 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਹੁਣ 99 ਹਜ਼ਾਰ 976 ਕੋਰੋਨਾ ਰੋਗੀਆਂ ਦਾ ਇਲਾਜ ਚੱਲ ਰਿਹਾ ਹੈ। ਇਹ ਸੰਕ੍ਰਮਿਤ ਮਾਮਲਿਆਂ ਦਾ 0.29 ਫੀਸਦੀ ਹੈ। ਰੋਜ਼ਾਨਾ ਸੰਕਰਮਣ ਦਰ 0.80 ਫੀਸਦੀ ਹੈ। ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 8612 ਕੋਰੋਨਾ ਰੋਗੀ ਸਿਹਤਮੰਦ ਹੋਏ ਹਨ। ਹੁਣ ਤੱਕ 3 ਕਰੋੜ 40 ਲੱਖ 45 ਹਜ਼ਾਰ 666 ਲੋਕ ਸਿਹਤਮੰਦ ਹੋ ਚੁਕੇ ਹਨ। ਸਿਹਤਮੰਦ ਹੋਣ ਦੀ ਦਰ 98.35 ਫੀਸਦੀ ਹੈ। ਦੇਸ਼ ਭਰ ’ਚ ਪਿਛਲੇ 24 ਘੰਟਿਆਂ ’ਚ ਕੁੱਲ 11 ਲੱਖ 57 ਹਜ਼ਾਰ 156 ਕੋਰੋਨਾ ਟੈਸਟ ਕੀਤੇ ਗਏ ਹਨ। ਦੇਸ਼ ’ਚ ਕੁੱਲ 64 ਕਰੋੜ 46 ਲੱਖ 68 ਹਜ਼ਾਰ 82 ਕੋਰੋਨਾ ਟੈਸਟ ਕੀਤੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News