ਦੇਸ਼ 'ਚ ਕੋਰੋਨਾ ਨੇ ਵਧਾਈ ਚਿੰਤਾ, ਪਿਛਲੇ 24 ਘੰਟਿਆਂ 'ਚ ਇਕ ਲੱਖ ਤੋਂ ਵਧ ਮਾਮਲੇ ਆਏ ਸਾਹਮਣੇ

Friday, Jan 07, 2022 - 10:42 AM (IST)

ਦੇਸ਼ 'ਚ ਕੋਰੋਨਾ ਨੇ ਵਧਾਈ ਚਿੰਤਾ, ਪਿਛਲੇ 24 ਘੰਟਿਆਂ 'ਚ ਇਕ ਲੱਖ ਤੋਂ ਵਧ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਕੋਰੋਨਾ ਵਾਇਰਸ ਦੇ ਇਕ ਦਿਨ 'ਚ ਆਉਣ ਵਾਲੇ ਮਾਮਲੇ 214 ਦਿਨਾਂ ਬਾਅਦ ਇਕ ਲੱਖ ਤੋਂ ਵੱਧ ਦਰਜ ਕੀਤਾ ਗਏ, ਜਿਸ ਨਾਲ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3,52,26,387 ਹੋ ਗਈ ਹੈ। ਇਨ੍ਹਾਂ 'ਚ 27 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਓਮੀਕ੍ਰੋਨ ਦੇ ਰੂਪ ਦੇ 3,007 ਮਾਮਲੇ ਵੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁੱਕਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਹੁਣ ਤੱਕ ਆਏ ਓਮੀਕ੍ਰੋਨ ਦੇ ਕੁੱਲ ਮਾਮਲਿਆਂ 'ਚੋਂ 1,199 ਲੋਕ ਸਿਹਤਮੰਦ ਹੋ ਗਏ ਜਾਂ ਦੇਸ਼ ਛੱਡ ਕੇ ਚਲੇ ਗਏ ਹਨ। ਮਹਾਰਾਸ਼ਟਰ 'ਚ ਸਭ ਤੋਂ ਵੱਧ 876 ਮਾਮਲੇ ਆਏ। ਇਸ ਤੋਂ ਬਾਅਦ ਦਿੱਲੀ 'ਚ 465, ਕਰਨਾਟਕ 'ਚ 333, ਰਾਜਸਥਾਨ 'ਚ 291, ਕੇਰਲ 'ਚ 284 ਅਤੇ ਗੁਜਰਾਤ 'ਚ 204 ਮਾਮਲੇ ਆਏ। ਦੇਸ਼ 'ਚ ਇਕ ਦਿਨ 'ਚ ਇਸ ਮਹਾਮਾਰੀ ਦੇ 1,17,100 ਨਵੇਂ ਮਾਮਲੇ ਆਏ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 3,71,363 ਹੋ ਗਈ, ਜੋ ਕਰੀਬ 120 ਦਿਨਾਂ 'ਚ ਸਭ ਤੋਂ ਵੱਧ ਹੈ। ਇਕ ਦਿਨ 'ਚ 302 ਮਰੀਜ਼ਾਂ ਦੇ ਜਾਨ ਗੁਆਉਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,83,178 ਹੋ ਗਈ ਹੈ।

PunjabKesari

ਦੇਸ਼ 'ਚ ਪਿਛਲੇ ਸਾਲ 7 ਜੂਨ ਨੂੰ ਇਕ ਲੱਖ ਤੋਂ ਵੱਧ ਮਾਮਲੇ ਆਏ ਸਨ ਅਤੇ ਉਦੋਂ ਕੁੱਲ 1,00,636 ਮਾਮਲੇ ਦਰਜ ਕੀਤੇ ਗਏ। ਮੰਤਰਾਲਾ ਨੇ ਦੱਸਿਆ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਸੰਕਰਮਣ ਦੇ ਕੁੱਲ ਮਾਮਲਿਆਂ ਦਾ 1.05 ਫੀਸਦੀ ਹੈ, ਜਦੋਂ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਰਾਸ਼ਟਰੀ ਦਰ 97.57 ਫੀਸਦੀ ਹੈ। 24 ਘੰਟਿਆਂ 'ਚ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 85,962 ਦਾ ਵਾਧਾ ਹੋਇਆ ਹੈ। ਉੱਥੇ ਹੀ ਦੇਸ਼ ਭਰ 'ਚ ਹੁਣ ਤੱਕ ਕੁੱਲ 1,49,66,81,156 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਜਾ ਚੁਕੇ ਹਨ।

PunjabKesari


author

DIsha

Content Editor

Related News