113 ਸਾਲਾ ਖੜਕੂ ਰਾਮ ਦੇ ਤੀਜੀ ਵਾਰ ਆ ਗਏ ਦੰਦ, ਖ਼ੁਦ ਕਰਦੇ ਨੇ ਖੇਤੀਬਾੜੀ, ਜਾਣੋ ਤੰਦਰੁਸਤੀ ਪਿਛਲਾ ਰਾਜ਼

Wednesday, May 24, 2023 - 10:12 AM (IST)

113 ਸਾਲਾ ਖੜਕੂ ਰਾਮ ਦੇ ਤੀਜੀ ਵਾਰ ਆ ਗਏ ਦੰਦ, ਖ਼ੁਦ ਕਰਦੇ ਨੇ ਖੇਤੀਬਾੜੀ, ਜਾਣੋ ਤੰਦਰੁਸਤੀ ਪਿਛਲਾ ਰਾਜ਼

ਹਮੀਰਪੁਰ (ਰਾਜੀਵ)- ਹਮੀਰਪੁਰ ਜ਼ਿਲ੍ਹੇ ਦੇ ਭੋਰੰਜ ਵਿਧਾਨ ਸਭਾ ਹਲਕੇ ਦੀ ਕੜਹੋਤਾ ਪੰਚਾਇਤ ਦੇ ਜਾੜ ਪਿੰਡ ਦੇ ਖੜਕੂ ਰਾਮ (113) ਨੂੰ ਤੀਜੀ ਵਾਰ ਦੰਦ ਨਿਕਲ ਆਏ ਹਨ। ਖੜਕੂ ਰਾਮ ਨੇ ਦੱਸਿਆ ਕਿ ਉਸ ਦਾ ਜਨਮ 1 ਜਨਵਰੀ 1911 ’ਚ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਜਾਤ ਦਾ ਪੰਡਤ ਹੈ ਪਰ ਲੁਹਾਰਾ ਕੰਮ ਕਰਦਾ ਹੈ। ਖੜਕੂ ਰਾਮ ਨੇ ਦੱਸਿਆ ਕਿ 113 ਸਾਲ ਦਾ ਹੋਣ ਦੇ ਬਾਵਜੂਦ ਅੱਜ ਵੀ ਸਾਰਾ ਕੰਮ ਖੁਦ ਕਰਦਾ ਹਾਂ।

ਇਹ ਵੀ ਪੜ੍ਹੋ : ਵਿਆਹ ਦੇ 7 ਸਾਲ ਬਾਅਦ ਘਰ 'ਚ ਗੂੰਜੀਆਂ ਕਿਲਕਾਰੀਆਂ, ਇਕੱਠੇ 5 ਧੀਆਂ ਨੂੰ ਦਿੱਤਾ ਜਨਮ

ਉਸ ਨੇ ਦੱਸਿਆ ਕਿ ਮੈਨੂੰ ਤੀਜੀ ਵਾਰ ਦੰਦ ਆ ਗਏ ਹਨ ਅਤੇ ਉਹ ਇਸ ਨੂੰ ਕੁਦਰਤ ਦਾ ਕਮਾਲ ਹੀ ਮੰਨਦੇ ਹਨ। ਉਸ ਨੇ ਦੱਸਿਆ ਕਿ ਮੈਂ ਅਜੇ ਵੀ ਖੇਤੀਬਾੜੀ ਦਾ ਕੰਮ ਕਰਦਾ ਹਾਂ ਅਤੇ ਮੈਨੂੰ ਕੰਨਾਂ ਤੋਂ ਵੀ ਸਾਫ਼ ਸੁਣਾਈ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਮੇਰੇ ਵਾਲ ਭਾਵੇਂ ਚਿੱਟੇ ਹੋ ਗਏ ਹਨ ਪਰ ਮੇਰੀਆਂ ਮੁੱਛਾਂ ਅਜੇ ਵੀ ਉਵੇਂ ਦੀਆਂ ਉਵੇਂ ਹਨ, ਜਿਵੇਂ ਜਵਾਨੀ ’ਚ ਸਨ। ਖੜਕੂ ਰਾਮ ਨੇ ਦੱਸਿਆ ਕਿ ਮੇਰੀ ਪਤਨੀ 90 ਸਾਲ ਦੀ ਹੋ ਚੁੱਕੀ ਹੈ ਅਤੇ ਬਿਲਕੁੱਲ ਠੀਕ ਠਾਕ ਹੈ ਪਰ ਉਸ ਦੀ ਨਜ਼ਰ ਕਮਜ਼ੋਰ ਹੋ ਚੁੱਕੀ ਹੈ। ਉਸ ਨੇ ਦੱਸਿਆ ਕਿ ਉਸ ਦੀ ਲੰਮੀ ਉਮਰ ਅਤੇ ਤੰਦਰੁਸਤ ਰਹਿਣ ਪਿੱਛੇ ਸਾਦਾ ਖਾਣਾ ਅਤੇ ਜ਼ਿਆਦਾਤਰ ਮੋਟੇ ਅਨਾਜ ਦੀ ਰੋਟੀ ਹੈ। ਉਸ ਨੇ ਦੱਸਿਆ ਕਿ ਉਹ ਲਗਾਤਾਰ ਕੰਮ ਕਰਦੇ ਹਨ ਅਤੇ ਸਵੇਰੇ ਛੇਤੀ ਉਠ ਜਾਂਦੇ ਹਨ।

ਇਹ ਵੀ ਪੜ੍ਹੋ : ਮੰਡਪ ਛੱਡ ਦੌੜਿਆ ਲਾੜਾ, ਲਾੜੀ ਨੇ ਪਿੱਛਾ ਕਰ ਕੇ ਫੜਿਆ, ਕਾਫ਼ੀ ਡਰਾਮੇ ਤੋਂ ਬਾਅਦ ਹੋਇਆ ਵਿਆਹ

ਸੰਦੇਸ਼ : ਘਰ ਦਾ ਕੰਮ ਕਰਨਾ ਨਾ ਛੱਡੋ ਅਤੇ ਸਵੇਰੇ ਛੇਤੀ ਉਠੋ

ਖੜਕੂ ਰਾਮ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਜੇਕਰ ਤੰਦਰੁਸਤ ਰਹਿਣਾ ਹੈ ਤਾਂ ਘਰ ਦਾ ਕੰਮ ਕਰਨਾ ਨਾ ਛੱਡੋ ਅਤੇ ਸਵੇਰੇ ਛੇਤੀ ਉਠੋ। ਉਸ ਨੇ ਦੱਸਿਆ ਕਿ ਸਾਦਾ ਖਾਣਾ, ਖਾਸ ਕਰ ਕੇ ਆਪਣੇ ਖੇਤਾਂ ’ਚ ਉੱਗਿਆ ਅੰਨ ਖਾਣ ਨਾਲ ਕੋਈ ਬੀਮਾਰੀ ਨਹੀਂ ਲੱਗਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News