ਤੇਜਸ ਲੜਾਕੂ ਜਹਾਜ਼ ਲਈ ਜਨਰਲ ਇਲੈਕਟ੍ਰਿਕ ਤੋਂ ਮਿਲਣਗੇ 113 ਇੰਜਣ
Friday, Nov 07, 2025 - 10:59 PM (IST)
ਨਵੀਂ ਦਿੱਲੀ- ਭਾਰਤ ਅਤੇ ਅਮਰੀਕਾ ਨੇ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਐੱਲ. ਸੀ. ਏ. ਐੱਮ. ਕੇ.-1ਏ ਲਈ ਇੰਜਣਾਂ ਦੀ ਸਪਲਾਈ ਲਈ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਤੇਜਸ ਜਹਾਜ਼ ਬਣਾ ਰਹੇ ਭਾਰਤ ਦੇ ਰੱਖਿਆ ਖੇਤਰ ਦੇ ਜਨਤਕ ਅਦਾਰੇ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਅਤੇ ਅਮਰੀਕਾ ਦੀ ਜਨਰਲ ਇਲੈਕਟ੍ਰਿਕ ਕੰਪਨੀ ਦਰਮਿਆਨ ਹੋਇਆ ਹੈ। ਇਸ ਦੇ ਤਹਿਤ ਜਨਰਲ ਇਲੈਕਟ੍ਰਿਕ ਵੱਲੋਂ ਐੱਚ. ਏ. ਐੱਲ. ਨੂੰ 113 ਐੱਫ404 ਜੀ. ਈ. ਆਈ. ਐੱਨ.-20 ਇੰਜਣਾਂ ਦੀ ਸਪਲਾਈ ਕੀਤੀ ਜਾਵੇਗੀ।
