ਹੁਣ ਪੰਜਾਬ ਐਂਡ ਸਿੰਧ ਬੈਂਕ 'ਚ ਹੋਈ 112 ਕਰੋੜ ਦੀ ਧੋਖੇਬਾਜ਼ੀ, RBI ਨੂੰ ਦਿੱਤੀ ਜਾਣਕਾਰੀ
Saturday, Jul 11, 2020 - 07:04 PM (IST)
ਨਵੀਂ ਦਿੱਲੀ – ਜਨਤਕ ਖੇਤਰ ਦੇ ਪੰਜਾਬ ਐਂਡ ਸਿੰਧ ਬੈਂਕ ਨੇ ਕਿਹਾ ਕਿ ਉਸ ਨੇ ਮਹਾ ਐਸੋਸੀਏਟੇਡ ਹੋਟਲਜ਼ ਦੇ ਗੈਰ-ਪ੍ਰਦਰਸ਼ਨ ਵਾਲੀ ਜਾਇਦਾਦ (ਐੱਨ. ਪੀ. ਏ.) ਦੇ ਰੂਪ ’ਚ ਵਰਗੀਕ੍ਰਿਤ ਇਕ ਕਰਜ਼ਾ ਖਾਤੇ ’ਚ 71.18 ਕਰੋੜ ਰੁਪਏ ਦਾ ਬਕਾਇਆ ਹੈ। ਉਸ ਨੇ ਕਿਹਾ ਕਿ ਐੱਨ. ਪੀ. ਏ. ਖਾਤੇ ਨੂੰ ਧੋਖਾਦੇਹੀ ਐਲਾਨ ਕੀਤੇ ਜਾਣ ਦੀ ਸੂਚਨਾ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਦਿੱਤੀ ਜਾ ਚੁੱਕੀ ਹੈ। ਬੈਂਕ ਨੇ ਕਿਹਾ ਕਿ ਉਹ ਕੇਂਦਰੀ ਜਾਂਚ ਬਿਊੁਰੋ (ਸੀ. ਬੀ. ਆਈ.) ਕੋਲ ਸ਼ਿਕਾਇਤ/ਐੱਫ. ਆਈ. ਆਰ. ਦਰਜ ਕਰਨ ਦੀ ਪ੍ਰਕਿਰਿਆ ’ਚ ਹੈ।
ਇਹ ਵੀ ਦੇਖੋ : PNB ਨੂੰ ਇਕ ਹੋਰ ਵੱਡਾ ਝਟਕਾ, ਇਸ ਕੰਪਨੀ ਨੇ ਕੀਤੀ 3,688.58 ਕਰੋੜ ਰੁਪਏ ਦੀ ਧੋਖਾਧੜੀ
ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸੇਬੀ ਨਿਯਮਾਂ ਅਤੇ ਬੈਂਕ ਦੀ ਨੀਤੀ ਦੀਆਂ ਲਾਗੂ ਵਿਵਸਥਾਵਾਂ ਮੁਤਾਬਕ ਇਹ ਸੂਚਿਤ ਕੀਤਾ ਜਾਂਦਾ ਹੈ ਕਿ 44.40 ਕਰੋੜ ਰੁਪਏ ਦੀ ਵਿਵਸਥਾ ਵਾਲੇ 71.18 ਕਰੋੜ ਰੁਪਏ ਦੇ ਬਕਾਇਆ ਐੱਨ. ਪੀ. ਏ. ਖਾਤਾ ‘ਮਹਾ ਐਸੋਸੀਏਟੇਡ ਹੋਟਲਸ ਪ੍ਰਾਈਵੇਟ ਲਿਮਟਿਡ’ ਨੂੰ ਧੋਖਾਦੇਹੀ ਐਲਾਨ ਕੀਤਾ ਗਿਆ ਹੈ ਅਤੇ ਰੈਗੂਲੇਟਰੀ ਲੋੜਾਂ ਮੁਤਾਬਕ ਆਰ. ਬੀ. ਆਈ. ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ। ਇਸ ਸਾਲ ਅਪ੍ਰੈਲ ’ਚ ਬੈਂਕ ਨੇ ਗੋਲਡਨ ਜੁਬਲੀ ਹੋਟਲਸ ਦੇ 86 ਕਰੋੜ ਰੁਪਏ ਵੱਧ ਦੇ ਬਕਾਏ ਵਾਲੇ ਗੈਰ-ਪ੍ਰਦਰਸ਼ਿਤ ਖਾਤੇ ਨੂੰ ਵੀ ਧੋਖਾਦੇਹੀ ਐਲਾਨ ਕੀਤਾ ਸੀ।
ਇਹ ਵੀ ਦੇਖੋ : ਵੱਡੀ ਗਿਣਤੀ ’ਚ ਸੂਰਤ ਛੱਡ ਕੇ ਜਾ ਰਹੇ ਹਨ ਹੀਰਾ ਉਦਯੋਗ ’ਚ ਕੰਮ ਕਰਨ ਵਾਲੇ ਮਜ਼ਦੂਰ