11 ਸਾਲ ਪਹਿਲੇ ਬੱਸ ਡਰਾਈਵਰ ਨੇ ਕੁਚਲਿਆ ਵਿਅਕਤੀ, ਅਦਾਲਤ ਨੇ ਕੀਤਾ ਹੁਣ ਬਰੀ
Monday, Nov 06, 2017 - 05:29 PM (IST)

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ 11ਸਾਲ ਪਹਿਲੇ ਆਪਣੇ ਵਾਹਨ ਤੋਂ ਇਕ ਵਿਅਕਤੀ ਨੂੰ ਕੁਚਲਣ ਦੇ ਦੋਸ਼ੀ ਦਿੱਲੀ ਪਰਿਵਹਨ ਲਿਗ(ਡੀ.ਟੀ.ਸੀ) ਦੇ ਇਕ ਬੱਸ ਚਾਲਕ ਨੂੰ ਬਰੀ ਕਰ ਦਿੱਤਾ ਹੈ ਅਤੇ ਯਾਤਰੀ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਕਿਉਂਕਿ ਉਸ ਨੇ ਜਲਦਬਾਜੀ 'ਚ ਚੱਲਦੀ ਬੱਸ ਤੋਂ ਉਤਰਨ ਦੀ ਕੋਸ਼ਿਸ਼ ਕੀਤੀ। ਅਦਾਲਤ ਨੇ ਲਾਪਰਵਾਹੀ ਨਾਲ ਹੋਈ ਮੌਤ ਦੇ ਆਰੋਪ 'ਚ ਦੋਸ਼ੀ ਨੂੰ ਦੋਸ਼ਮੁਕਤ ਕਰਦੇ ਹੋਏ ਕਿਹਾ ਕਿ ਬੱਸ ਦੇ ਸਟਾਪ 'ਤੇ ਪੁੱਜਣ ਤੋਂ ਪਹਿਲਾਂ ਉਤਰਨ ਦੀ ਕੋਸ਼ਿਸ਼ ਕਰਨ ਵਾਲੇ ਯਾਤਰੀ ਨੇ ਜਲਦਬਾਜ਼ੀ 'ਚ ਇਹ ਕਦਮ ਚੁੱਕਿਆ। ਅਦਾਲਤ ਨੇ ਕਿਹਾ ਕਿ ਜਦੋਂ ਬੱਸ ਹਾਦਸੇ ਸਥਾਨ ਤੋਂ 50 ਗਜ਼ ਦੂਰ ਸੀ ਤਾਂ ਇਹ ਯਾਤਰੀ ਦਾ ਕਰਤੱਵ ਬਣਦਾ ਸੀ ਕਿ ਉਹ ਬੱਸ ਦੇ ਸਟੈਂਡ 'ਤੇ ਪੁੱਜਣ ਤੱਕ ਇੰਤਜ਼ਾਰ ਕਰੇ।
ਮੈਟਰੋਪੋਲੀਟਨ ਮੈਜਿਸਟਰੇਟ ਕਪਿਲ ਕੁਮਾਰ ਨੇ ਕਿਹਾ ਕਿ ਇਕ ਚੱਲਦੀ ਬੱਸ ਤੋਂ ਉਤਰਨਾ ਅਤੇ ਬੱਸ ਸਟੈਂਡ ਪੁੱਜਣ ਤੋਂ ਪਹਿਲੇ ਹੀ ਯਾਤਰੀ ਨੇ ਜਲਦਬਾਜ਼ੀ 'ਚ ਇਹ ਕਦਮ ਚੁੱਕਿਆ, ਜਿਸ ਦੇ ਲਈ ਬੱਸ ਚਾਲਕ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਅਦਾਲਤ ਨੇ ਕਿਹਾ ਕਿ ਗਸ਼ਤ 'ਤੇ ਮੌਜੂਦ ਇਕ ਪੁਲਸ ਅਧਿਕਾਰੀ ਅਤੇ ਇਸ ਘਟਨਾ ਦੇ ਕਥਿਤ ਗਵਾਹ ਦੀ ਗਵਾਹੀ 'ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਨੇ ਘਟਨਾ ਦੇ ਤੁਰੰਤ ਪੁਲਸ ਥਾਣੇ ਨੂੰ ਸੂਚਿਤ ਨਹੀਂ ਕੀਤਾ ਸੀ।