ਆਵਾਜਾਈ ਵਿਭਾਗ ''ਚ ਵੱਡਾ ਫੇਰਬਦਲ ! 11 RTO ਤੇ 24 ARTO ਦੇ ਕੀਤੇ ਟ੍ਰਾਂਸਫਰ, ਦੇਖੋ ਲਿਸਟ
Sunday, Jun 15, 2025 - 10:47 AM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਸਰਕਾਰ ਨੇ ਟ੍ਰਾਂਸਫਰ ਨੀਤੀ ਦੇ ਤਹਿਤ ਵੱਡਾ ਫੈਸਲਾ ਲੈਂਦੇ ਹੋਏ ਆਵਾਜਾਈ ਵਿਭਾਗ 'ਚ ਵੱਡਾ ਫੇਰਬਦਲ ਕੀਤਾ ਹੈ। ਇਸ ਤਹਿਤ ਸੂਬੇ ਵਿੱਚ 11 RTO (ਰੀਜਨਲ ਟ੍ਰਾਂਸਪੋਰਟ ਅਫਸਰ) ਤੇ 24 ARTO (ਅਸਿਸਟੈਂਟ RTO) ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਸ ਸਬੰਧੀ ਅਧਿਕਾਰਕ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ।
ਨਵੀਂ ਤਾਇਨਾਤੀਆਂ ਦੇ ਅਨੁਸਾਰ ਪ੍ਰਭਾਤ ਪਾਂਡੇ ਲਖਨਉ ਦੇ ਨਵੇਂ RTO (ਇਨਫੋਰਸਮੈਂਟ) ਨਿਯੁਕਤ ਹੋਏ ਹਨ। ਪ੍ਰਣਵ ਝਾ ਨੂੰ ਬਰੇਲੀ, ਰਾਜੇਸ਼ ਮੌਰਿਆ ਨੂੰ ਗੋਂਡਾ, ਅਨੀਤਾ ਸਿੰਘ ਨੂੰ ਮੇਰਠ ਤੇ ਹਿਮੇਸ਼ ਤਿਵਾਰੀ ਨੂੰ ਪ੍ਰਯਾਗਰਾਜ ਦਾ RTO ਨਿਯੁਕਤ ਕੀਤਾ ਗਿਆ ਹੈ। ਇਸ ਫੈਸਲੇ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਆਵੇਗਾ ਤੇ ਨਵੇਂ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਣਨ ਅਤੇ ਹੱਲ ਕਰਨ ਵਿੱਚ ਯੋਗਦਾਨ ਪਾਵਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8