ਨੀਂਦ ਨੇ ਲੈ ਲਈਆਂ 11 ਜਾਨਾਂ, ਹਾਦਸਾ ਇੰਨਾ ਭਿਆਨਕ ਕਿ ਗੈਸ ਕਟਰ ਨਾਲ ਕੱਢਣੀਆਂ ਪਈਆਂ ਲਾਸ਼ਾਂ

Friday, Nov 04, 2022 - 09:50 AM (IST)

ਨੀਂਦ ਨੇ ਲੈ ਲਈਆਂ 11 ਜਾਨਾਂ, ਹਾਦਸਾ ਇੰਨਾ ਭਿਆਨਕ ਕਿ ਗੈਸ ਕਟਰ ਨਾਲ ਕੱਢਣੀਆਂ ਪਈਆਂ ਲਾਸ਼ਾਂ

ਬੈਤੂਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਦੇ ਝਾਲਰ 'ਚ ਸ਼ੁੱਕਰਵਾਰ ਤੜਕੇ ਇਕ ਐੱਸ.ਯੂ.ਵੀ. (ਸਪੋਰਟਸ ਯੂਟਿਲਿਟੀ ਵ੍ਹੀਕਲ) ਦੀ ਇਕ ਖ਼ਾਲੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ 2 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਬੈਤੂਲ ਪੁਲਸ ਕੰਟਰੋਲ ਰੂਮ ਦੇ ਸਹਾਇਕ ਸਬ ਇੰਸਪੈਕਟਰ ਸ਼ਿਵਾਰਜ ਸਿੰਘ ਠਾਕੁਰ ਨੇ ਦੱਸਿਆ ਕਿ ਹਾਦਸਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 36 ਕਿਲੋਮੀਟਰ ਦੂਰ ਭੈਂਸਦੇਹੀ ਰੋਡ 'ਤੇ ਹੋਈ। ਉਨ੍ਹਾਂ ਕਿਹਾ,''ਦੇਰ ਰਾਤ ਕਰੀਬ 2 ਵਜੇ ਹੋਏ ਇਸ ਹਾਦਸੇ 'ਚ 6 ਪੁਰਸ਼ਾਂ, ਤਿੰਨ ਔਰਤਾਂ, 5 ਸਾਲ ਦੀ ਇਕ ਕੁੜੀ ਅਤੇ ਇਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।''

ਇਹ ਵੀ ਪੜ੍ਹੋ : ਹਿਮਾਚਲ ਦੀਆਂ ਨਦੀਆਂ ’ਚੋਂ ਖੂਬ ‘ਸੋਨਾ’ ਲੁੱਟ ਰਿਹੈ ਮਾਫੀਆ

ਪੁਲਸ ਅਨੁਸਾਰ ਮ੍ਰਿਤਕ ਮਜ਼ਦੂਰ ਸਨ, ਜੋ ਗੁਆਂਢੀ ਸੂਬੇ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਇੱਥੇ ਆਪਣੇ ਘਰ ਪਰਤ ਰਹੇ ਸਨ। ਠਾਕੁਰ ਨੇ ਕਿਹਾ ਕਿ ਹਾਦਸਾ ਇੰਨਾ ਗੰਭੀਰ ਸੀ ਕਿ ਕੁਝ ਪੀੜਤਾਂ ਦੀਆਂ ਲਾਸ਼ਾਂ ਗੈਸ ਕਟਰ ਦੀ ਮਦਦ ਨਾਲ ਨੁਕਸਾਨੀ ਐੱਸ.ਯੂ.ਵੀ. 'ਚੋਂ ਕੱਢਣੀਆਂ ਪਈਆਂ। ਬਾਅਦ 'ਚ ਲਾਸ਼ਾਂ ਪੋਸਟਮਾਟਰਮ ਲਈ ਭੇਜ ਦਿੱਤੀਆਂ ਗਈਆਂ। ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਤੋਂ ਬਾਅਦ ਐੱਸ.ਯੂ.ਵੀ. ਬੱਸ ਨਾਲ ਜਾ ਟਕਰਾਈ। ਠਾਕੁਰ ਨੇ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News