ਦੇਸ਼ ’ਚ ਮੁੜ ਵਧਣ ਲੱਗਾ ਕੋਰੋਨਾ! 11 ਮਰੀਜ਼ਾਂ ਨੇ ਤੋੜਿਆ ਦਮ, 3641 ਨਵੇਂ ਮਾਮਲੇ ਆਏ ਸਾਹਮਣੇ
Tuesday, Apr 04, 2023 - 05:39 AM (IST)

ਨਵੀਂ ਦਿੱਲੀ (ਭਾਸ਼ਾ)- ਭਾਰਤ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਤੋਂ ਪੀੜ੍ਹਤ 3641 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨਫੈਕਸ਼ਨ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 20,219 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਨਵੇਂ ਅੰਕੜਿਆਂ ਤੋਂ ਸੋਮਵਾਰ ਇਹ ਜਾਣਕਾਰੀ ਮਿਲੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਸਖ਼ਤ ਐਕਸ਼ਨ, ਇਸ ਜ਼ਿਲ੍ਹੇ ਦੇ RTA ਸਕੱਤਰ ਨੂੰ ਕੀਤਾ ਮੁਅੱਤਲ
ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਕਾਰਨ 11 ਹੋਰ ਮੌਤਾਂ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,30,892 ਹੋ ਗਈ ਹੈ। ਇਨ੍ਹਾਂ 11 ਮੌਤਾਂ ਵਿੱਚੋਂ 3 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ ਵਿੱਚ ਹੋਈ ਜਦੋਂ ਕਿ ਦਿੱਲੀ, ਕੇਰਲ, ਕਰਨਾਟਕ ਅਤੇ ਰਾਜਸਥਾਨ ਵਿੱਚ ਇੱਕ-ਇੱਕ ਮਰੀਜ਼ ਦੀ ਮੌਤ ਹੋਈ। ਇਸ ਤੋਂ ਇਲਾਵਾ ਕੇਰਲ ਨੇ ਕੋਵਿਡ-19 ਨਾਲ ਆਪਣੀ ਜਾਨ ਗਵਾਉਣ ਵਾਲੇ ਮਰੀਜ਼ਾਂ ਦੇ ਅੰਕੜਿਆਂ ਦੀ ਸੂਚੀ ਵਿੱਚ 4 ਹੋਰ ਨਾਂ ਸ਼ਾਮਲ ਕੀਤੇ ਹਨ। ਭਾਰਤ ਵਿੱਚ ਇਨਫੈਕਸ਼ਨ ਦੀ ਰੋਜ਼ਾਨਾ ਦੀ ਦਰ 6.12 ਅਤੇ ਹਫਤਾਵਾਰੀ ਦਰ 2.45 ਫੀਸਦੀ ਦਰਜ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।