ਅਨੋਖੇ ਤਰੀਕੇ ਨਾਲ ਵਿਦੇਸ਼ ਤੋਂ ਲਿਆਂਦਾ 4 ਕਰੋੜ ਰੁਪਏ ਦਾ ਸੋਨਾ, ਮੁੰਬਈ ਹਵਾਈ ਅੱਡੇ ''ਤੇ 11 ਵਿਦੇਸ਼ੀ ਗ੍ਰਿਫ਼ਤਾਰ

Saturday, Jan 28, 2023 - 01:55 AM (IST)

ਅਨੋਖੇ ਤਰੀਕੇ ਨਾਲ ਵਿਦੇਸ਼ ਤੋਂ ਲਿਆਂਦਾ 4 ਕਰੋੜ ਰੁਪਏ ਦਾ ਸੋਨਾ, ਮੁੰਬਈ ਹਵਾਈ ਅੱਡੇ ''ਤੇ 11 ਵਿਦੇਸ਼ੀ ਗ੍ਰਿਫ਼ਤਾਰ

ਮੁੰਬਈ: ਮੁੰਬਈ ਹਵਾਈ ਅੱਡੇ ਸ਼ੁੱਕਰਵਾਰ ਨੂੰ 11 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਕਥਿਤ ਤੌਰ 'ਤੇ 8.3 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਇਸ ਸੋਨੇ ਦੀ ਕੀਮਤ 4.14 ਕਰੋੜ ਰੁਪਏ ਦੱਸੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਸਿਰਫ਼ਿਰੇ ਨੌਜਵਾਨ ਦਾ ਕਾਰਾ, ਕੁੜੀ ਨੇ ਤੰਗ ਕਰਨ ਤੋਂ ਰੋਕਿਆ ਤਾਂ ਘਰ ਜਾ ਕੇ ਮਾਰ 'ਤੀ ਗੋਲ਼ੀ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਕ ਕਸਟਮ ਅਧਿਕਾਰੀ ਨੇ ਦੱਸਿਆ ਕਿ ਸਬੰਧਤ ਯਾਤਰੀ ਸ਼ਾਰਜਾਹ ਤੋਂ ਆਏ ਸਨ। ਉਨ੍ਹਾਂ ਦੀ ਫਲਾਈਟ ਸ਼ੁੱਕਰਵਾਰ ਤੜਕੇ ਉਤਰੀ ਸੀ। ਖੂਫ਼ੀਆ ਜਾਣਕਾਰੀ ਦੇ ਅਧਾਰ 'ਤੇ ਇਨ੍ਹਾਂ 11 ਵਿਦੇਸ਼ੀ ਨਾਗਰਿਕਾਂ ਦੀ ਤਲਾਸ਼ੀ ਲਈ ਗਈ। ਇਨ੍ਹਾਂ ਲੋਕਾਂ ਨੇ ਆਪਣੇ ਸਰੀਰ ਨਾਲ ਮੋਮ ਦੇ ਰੂਪ 'ਚ ਸੋਨੇ ਨੂੰ ਲੁਕੋਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਤੋਂ ਸੋਨਾ ਬਰਾਮਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News