ਅਸਾਮ ਸਰਕਾਰ ਦਾ ਵੱਡਾ ਫੈਸਲਾ, ਕੋਰੋਨਾ ਕਾਰਨ ਰੱਦ ਕੀਤੀ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ

Friday, Jun 18, 2021 - 08:23 PM (IST)

ਅਸਾਮ ਸਰਕਾਰ ਦਾ ਵੱਡਾ ਫੈਸਲਾ, ਕੋਰੋਨਾ ਕਾਰਨ ਰੱਦ ਕੀਤੀ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ

ਨੈਸ਼ਨਲ ਡੈਸਕ - ਅਸਾਮ ਸਰਕਾਰ ਨੇ ਕੋਵਿਡ-19 ਕਾਰਨ ਪੈਦਾ ਹਾਲਾਤ ਦੇ ਮੱਦੇਨਜ਼ਰ ਇਸ ਸਾਲ 10ਵੀਂ ਅਤੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਰੱਦ ਕਰ ਦਿੱਤੀ ਹੈ। ਸਿੱਖਿਆ ਮੰਤਰੀ ਰਨੋਜ ਪੇਗੂ ਨੇ ਇਹ ਜਾਣਕਾਰੀ ਦਿੱਤੀ। ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ, ਜਿਸ ਵਿੱਚ ਸਿਹਤ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਆਲ ਅਸਾਮ ਸਟੂਡੈਂਟਸ ਯੂਨੀਅਨ (ਆਸੂ) ਅਤੇ ਆਲ ਬੋਡੋ ਸਟੂਡੈਂਟਸ ਯੂਨੀਅਨ (ਏ.ਬੀ.ਐੱਸ.ਯੂ) ਸਮੇਤ ਹੋਰ ਹਿੱਸੇਦਾਰਾਂ ਨੇ ਹਿੱਸਾ ਲਿਆ।

ਪੇਗੂ ਨੇ ਬੈਠਕ ਤੋਂ ਬਾਅਦ ਸੰਪਾਦਕਾਂ ਨੂੰ ਕਿਹਾ, ਕੋਵਿਡ-19 ਕਾਰਨ ਪੈਦਾ ਹਾਲਾਤ ਦੇ ਮੱਦੇਨਜ਼ਰ 2021 ਦੀਆਂ 10ਵੀਂ ਅਤੇ 12ਵੀਂ ਦੀ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀ ਗਈਆਂ ਹਨ। ਮੰਤਰੀ ਨੇ ਕਿਹਾ ਕਿ 10ਵੀਂ ਅਤੇ 12ਵੀਂ ਜਮਾਤ ਲਈ ਸ਼ਨੀਵਾਰ ਨੂੰ ਇੱਕ-ਇੱਕ ਕਮੇਟੀ ਬਣਾਈ ਜਾਵੇਗੀ, ਜੋ ਨਤੀਜਾ ਤਿਆਰ ਕਰਣ ਦਾ ਫਾਰਮੂਲਾ ਸੁਝਾਏਗੀ। 

ਪੇਗੁ ਨੇ ਕਿਹਾ ਨਤੀਜਾ ਰਿਕਾਰਡ ਅਧਾਰਿਤ ਹੋਣਗੇ, ਵਿਸ਼ਾ ਅਧਾਰਿਤ ਨਹੀਂ। ਉਹ ਸਕੂਲਾਂ ਅਤੇ ਬੋਰਡਾਂ ਵਿੱਚ ਉਪਲੱਬਧ ਰਿਕਾਰਡ 'ਤੇ ਅਧਾਰਿਤ ਹੋਣਗੇ। ਮੰਤਰੀ ਨੇ ਕਿਹਾ ਕਿ ਦੋਨਾਂ ਕਮੇਟੀਆਂ ਇੱਕ ਹਫ਼ਤੇ ਵਿੱਚ ਰਿਪੋਰਟ ਪੇਸ਼ ਕਰ ਦੇਣਗੀਆਂ ਅਤੇ 31 ਜੁਲਾਈ ਤੱਕ ਦੋਨਾਂ ਜਮਾਤਾਂ ਦੇ ਨਤੀਜੇ ਐਲਾਨ ਕਰ ਦਿੱਤੇ ਜਾਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ। 


author

Inder Prajapati

Content Editor

Related News