105 ਸਾਲਾ ਪੜਦਾਦੀ ਨੇ ਪਾਸ ਕੀਤੀ ਚੌਥੀ ਜਮਾਤ

Wednesday, Feb 05, 2020 - 10:31 PM (IST)

105 ਸਾਲਾ ਪੜਦਾਦੀ ਨੇ ਪਾਸ ਕੀਤੀ ਚੌਥੀ ਜਮਾਤ

ਤਿਰੂਵਨੰਤਪੁਰਮ(ਭਾਸ਼ਾ)–ਕੇਰਲ ਦੀ 105 ਸਾਲਾ ਪੜਦਾਦੀ ਚੌਥੀ ਜਮਾਤ ਦੇ ਬਰਾਬਰ ਪ੍ਰੀਖਿਆ ਪਾਸ ਕਰ ਕੇ ਦੇਸ਼ ਦੀ ਸਭ ਤੋਂ ਵੱਧ ਉਮਰ ਵਾਲੀ ਵਿਦਿਆਰਥਣ ਬਣ ਗਈ ਹੈ। ਆਪਣੇ ਜੀਵਨ ਦਾ ਸੈਂਕੜਾ ਪੂਰਾ ਕਰਨ ਵਾਲੀ ਭਗੀਰਥੀ ਅੰਮਾ ਪਿਛਲੇ ਸਾਲ ਰਾਜ ਸਾਖਰਤਾ ਮੁਹਿੰਮ ਰਾਹੀਂ ਕੋਲਮ ’ਚ ਆਯੋਜਿਤ ਪ੍ਰੀਖਿਆ ’ਚ ਸ਼ਾਮਲ ਹੋਈ ਸੀ। ਇਸ ਪ੍ਰੀਖਿਆ ਦਾ ਨਤੀਜਾ ਬੁੱਧਵਾਰ ਨੂੰ ਐਲਾਨ ਕੀਤਾ ਗਿਆ। ਅੰਮਾ ਨੂੰ ਬਚਪਨ ਤੋਂ ਹੀ ਪੜ੍ਹਾਈ ਦਾ ਸ਼ੌਕ ਸੀ ਪਰ ਉਸ ਦੀ ਇਹ ਇੱਛਾ ਅਧੂਰੀ ਰਹਿ ਗਈ ਸੀ, ਕਿਉਂਕਿ ਮਾਂ ਦੀ ਮੌਤ ਤੋਂ ਬਾਅਦ ਛੋਟੇ ਭਰਾ-ਭੈਣਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਨ੍ਹਾਂ ’ਤੇ ਆ ਗਈ ਸੀ। ਅੰਮਾ ਦੇ 12 ਪੋਤੇ-ਪੋਤੀਆਂ ਅਤੇ ਪੜਪੋਤੇ-ਪੜਪੋਤੀਆਂ ਹਨ। ਭਗੀਰਥੀ ਅੰਮਾ ਕੇਰਲ ਸੂਬਾ ਸਾਖਰਤਾ ਮਿਸ਼ਨ ਪ੍ਰੋਗਰਾਮ ਦੀ ਹੁਣ ਤੱਕ ਦੀ ਸਭ ਤੋਂ ਬਜ਼ੁਰਗ ਵਿਦਿਆਰਥਣ ਬਣ ਗਈ ਹੈ।


author

Karan Kumar

Content Editor

Related News