10,000 ਦੀ ਨੌਕਰੀ ਕਰਨ ਵਾਲੇ ਵਿਅਕਤੀ ਨੂੰ ਮਿਲਿਆ 4.82 ਕਰੋੜ ਦਾ GST ਨੋਟਿਸ, ਉੱਡੇ ਗਏ ਹੋਸ਼
Saturday, Aug 02, 2025 - 07:51 AM (IST)

ਬਦਾਯੂੰ (ਇੰਟ.) - ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿਚ ਸਿਰਫ਼ 10,000 ਰੁਪਏ ਦੀ ਮਾਸਿਕ ਤਨਖਾਹ ’ਤੇ ਕੰਮ ਕਰਨ ਵਾਲੇ ਇਕ ਨੌਜਵਾਨ ਨੂੰ 4.82 ਕਰੋੜ ਰੁਪਏ ਦੀ ਸੀ. ਜੀ. ਐੱਸ. ਟੀ. ਦੇਣਦਾਰੀ ਦਾ ਨੋਟਿਸ ਮਿਲਿਆ ਹੈ। ਇਸ ਨੋਟਿਸ ਨਾਲ ਨੌਜਵਾਨ ਦੇ ਹੋਸ਼ ਉੱਡ ਗਏ ਹਨ। ਇਹ ਮਾਮਲਾ ਕਥਿਤ ਤੌਰ ’ਤੇ ਜਾਅਲੀ ਫਰਮ ਰਜਿਸਟ੍ਰੇਸ਼ਨ ਅਤੇ ਪਛਾਣ ਦਸਤਾਵੇਜ਼ਾਂ ਦੀ ਦੁਰਵਰਤੋਂ ਨਾਲ ਸਬੰਧਤ ਹੈ। ਨੌਸ਼ਹਿਰਾ ਪਿੰਡ ਦਾ ਵਸਨੀਕ ਰਾਮ ਬਾਬੂ ਸਥਾਨਕ ਸੋਨੂੰ ਮੈਡੀਕਲ ਸਟੋਰ ਵਿਚ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ।
ਪੜ੍ਹੋ ਇਹ ਵੀ - ਤੰਦੂਰੀ ਰੋਟੀਆਂ ਖਾਣ ਦੇ ਸ਼ੌਕੀਨ ਲੋਕ ਦੇਖ ਲੈਣ ਇਹ 'ਵੀਡੀਓ', ਆਉਣਗੀਆਂ ਉਲਟੀਆਂ
ਪਰਿਵਾਰਕ ਮੈਂਬਰਾਂ ਅਨੁਸਾਰ, ਰਾਮ ਬਾਬੂ ਆਨਲਾਈਨ ਨੌਕਰੀ ਦੀ ਭਾਲ ਕਰ ਰਿਹਾ ਸੀ। ਇਸ ਦੌਰਾਨ ਇਕ ਅਣਜਾਣ ਕੁੜੀ ਨੇ ਉਸ ਨੂੰ ਨੌਕਰੀ ਦਿਵਾਉਣ ਦੇ ਨਾਂ ’ਤੇ ਉਸਦਾ ਆਧਾਰ ਅਤੇ ਪੈਨ ਕਾਰਡ ਲੈ ਲਿਆ। ਬਾਅਦ ਵਿਚ ਉਸਦੇ ਨਾਂ ’ਤੇ ‘ਪਾਲ ਐਂਟਰਪ੍ਰਾਈਜ਼’ ਨਾਂ ਦੀ ਇਕ ਫਰਮ ਰਜਿਸਟਰ ਕੀਤੀ ਗਈ ਅਤੇ ਇਸ ਰਾਹੀਂ 27 ਕਰੋੜ ਰੁਪਏ ਦਾ ਫਰਜ਼ੀ ਕਾਰੋਬਾਰ ਦਿਖਾਇਆ ਗਿਆ। ਇਸ ਦੌਰਾਨ ਸੀ. ਜੀ. ਐੱਸ. ਟੀ. ਵਿਭਾਗ ਨੇ ਰਿਟਰਨ ਫਾਈਲ ਨਾ ਕਰਨ ’ਤੇ ਰਾਮ ਬਾਬੂ ਨੂੰ 4.82 ਕਰੋੜ ਰੁਪਏ ਦਾ ਟੈਕਸ ਨੋਟਿਸ ਜਾਰੀ ਕੀਤਾ।
ਪੜ੍ਹੋ ਇਹ ਵੀ - 2, 3, 4, 5, 6, 7 ਨੂੰ ਪਵੇਗਾ ਭਾਰੀ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ, IMD ਦਾ ਅਲਰਟ ਜਾਰੀ
ਜਦੋਂ ਵਿਭਾਗ ਦੇ ਅਧਿਕਾਰੀ ਨੋਟਿਸ ਲੈ ਕੇ ਨੌਜਵਾਨ ਦੇ ਘਰ ਪਹੁੰਚੇ ਤਾਂ ਉਹ ਘਬਰਾ ਗਿਆ। ਅਧਿਕਾਰੀ ਵੀ ਉਸਦੀ ਵਿੱਤੀ ਹਾਲਤ ਦੇਖ ਕੇ ਹੈਰਾਨ ਰਹਿ ਗਏ। ਰਾਮ ਬਾਬੂ ਦੇ ਪਿਤਾ ਬਦਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਧੋਖੇ ਨਾਲ ਫਸਾਇਆ ਗਿਆ ਹੈ ਅਤੇ ਅਸਲ ਮੁਲਜ਼ਮਾਂ ਨੂੰ ਫੜਿਆ ਜਾਣਾ ਚਾਹੀਦਾ ਹੈ। ਇਸ ਮਾਮਲੇ ਦੇ ਸਬੰਧ ਵਿਚ ਟੈਕਸ ਮਾਹਿਰ ਜਤਿੰਦਰ ਗੁਪਤਾ ਨੇ ਦੱਸਿਆ ਕਿ ਸੀ. ਜੀ. ਐੱਸ. ਟੀ. ਵਿਚ ਫਰਮਾਂ ਦੀ ਰਜਿਸਟ੍ਰੇਸ਼ਨ ਦੌਰਾਨ ਅਕਸਰ ਕੋਈ ਭੌਤਿਕ ਤਸਦੀਕ (ਸਰਵੇਖਣ) ਨਹੀਂ ਕੀਤੀ ਜਾਂਦੀ, ਜਿਸ ਕਾਰਨ ਅਜਿਹੀਆਂ ਧੋਖਾਦੇਹੀਆਂ ਵਧ ਰਹੀਆਂ ਹਨ।
ਪੜ੍ਹੋ ਇਹ ਵੀ - 170 ਘੰਟੇ ਭਰਤਨਾਟਿਅਮ ਕਰਕੇ ਕੁੜੀ ਨੇ ਕਰ 'ਤਾ ਕਮਾਲ, ਬਣ ਗਿਆ ਵਿਸ਼ਵ ਰਿਕਾਰਡ
ਇਸ ਮਾਮਲੇ ਵਿਚ ਵੀ ਦਸਤਾਵੇਜ਼ਾਂ ਦੀ ਦੁਰਵਰਤੋਂ ਕਰ ਕੇ ਵੱਡਾ ਕਾਰੋਬਾਰ ਦਿਖਾਇਆ ਗਿਆ, ਜਿਸ ਕਾਰਨ ਰਾਮ ਬਾਬੂ ਵਰਗੇ ਗਰੀਬ ਨੌਜਵਾਨ ’ਤੇ ਕਰੋੜਾਂ ਦੀ ਕਾਨੂੰਨੀ ਜ਼ਿੰਮੇਵਾਰੀ ਆ ਗਈ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਰਾਮ ਬਾਬੂ ਨੂੰ ਭਵਿੱਖ ਵਿਚ ਆਮਦਨ ਕਰ ਵਿਭਾਗ ਵੱਲੋਂ ਨੋਟਿਸ ਵੀ ਮਿਲ ਸਕਦਾ ਹੈ। ਇਸ ਵੇਲੇ ਵਿਭਾਗੀ ਜਾਂਚ ਚੱਲ ਰਹੀ ਹੈ। ਮਾਹਿਰਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਪੀੜਤ ਨੂੰ ਦੋਸ਼ਾਂ ਤੋਂ ਮੁਕਤ ਕੀਤਾ ਜਾਵੇ ਅਤੇ ਅਸਲ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਪੜ੍ਹੋ ਇਹ ਵੀ - ਸ਼ਰਾਬ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ! ਟਰੇਨ 'ਚ ਸਫ਼ਰ ਦੌਰਾਨ ਕਦੇ ਨਾ ਕਰਿਓ ਇਹ ਗਲਤੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।