600 ਰੁਪਏ ਦੀ ਪੈਨਸ਼ਨ ਲਈ 100 ਸਾਲਾ ਬਜ਼ੁਰਗ ਨੇ 40 ਕਿਲੋਮੀਟਰ ਦਾ ਸਫਰ ਕੀਤਾ ਤੈਅ

Wednesday, Dec 11, 2019 - 06:44 PM (IST)

600 ਰੁਪਏ ਦੀ ਪੈਨਸ਼ਨ ਲਈ 100 ਸਾਲਾ ਬਜ਼ੁਰਗ ਨੇ 40 ਕਿਲੋਮੀਟਰ ਦਾ ਸਫਰ ਕੀਤਾ ਤੈਅ

ਨਵੀਂ ਦਿੱਲੀ — 600 ਰੁਪਏ ਦੀ ਪੈਨਸ਼ਨ ਲਈ 100 ਸਾਲ ਤੋਂ ਵੀ ਜ਼ਿਆਦਾ ਉਮਰ ’ਚ ਜੇਕਰ ਕਿਸੇ ਨੂੰ ਮੋਟਰਸਾਈਕਲ ’ਤੇ 40 ਕਿਲੋਮੀਟਰ ਸਫਰ ਕਰਨਾ ਪਵੇ, ਉਤੋਂ ਸਿਹਤ ਵੀ ਠੀਕ ਨਾ ਹੋਵੇ ਤਾਂ ਉਸ ਨੂੰ ਕਈ ਵਾਰ ਸੋਚਣਾ ਹੋਵੇਗਾ ਪਰ ਗਰੀਬੀ ਅਤੇ ਬੇਵਸੀ ਨਾਲ ਜੂਝਦੇ ਲੋਕਾਂ ਨੂੰ ਇਹ ਸਫਰ ਕਰਨਾ ਹੀ ਪੈਂਦਾ ਹੈ। ਪਠਾਰੀ ਕਲਾਂ ਤੋਂ ਉਮਰੀਆ ਆਈ 100 ਸਾਲ ਤੋਂ ਜ਼ਿਆਦਾ ਉਮਰ ਦੀ ਸੁਖੀਆ ਬਾਈ ਪਤੀ ਸਵ. ਭੈਯਾਲਾਲ ਦੀ ਵੀ ਇਹੋ ਮਜਬੂਰੀ ਹੋਵੇਗੀ। ਉਸ ਨੇ ਬੀਤੇ ਦਿਨ 40 ਕਿਲੋਮੀਟਰ ਦਾ ਸਫਰ ਮੋਟਰਸਾਈਕਲ ’ਤੇ ਕੀਤਾ ਜਦੋਂਕਿ ਉਸ ਨੂੰ ਉਸ ਸਮੇਂ ਤੇਜ਼ ਬੁਖਾਰ ਵੀ ਸੀ। ਮਜਬੂਰੀ ਦਾ ਇਹ ਸਫਰ ਉਸ ਨੂੰ ਆਪਣੇ ਫਿੰਗਰ ਪ੍ਰਿੰਟ ਕਾਰਣ ਕਰਨਾ ਪਿਆ। ਸੁਖੀਆ ਦੇ ਬੇਟੇ ਨੇ ਦੱਸਿਆ ਕਿ ਪਿੰਡ ’ਚ ਬੈਂਕ ਹੈ ਪਰ ਫਿੰਗਰ ਪ੍ਰਿੰਟ ਦੀ ਸਹੂਲਤ ਨਹੀਂ ਹੈ।


author

Inder Prajapati

Content Editor

Related News