100 ਸਾਲਾ ਮਾਂ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਬੇਟੇ ਦਾ ਇਨਕਾਰ, ਹਾਈ ਕੋਰਟ ਨੇ ਪਾਈ ਝਾੜ
Friday, Aug 01, 2025 - 09:47 PM (IST)

ਕੋਚੀ, (ਭਾਸ਼ਾ)- ਕੇਰਲ ਹਾਈ ਕੋਰਟ ਨੇ ਪਰਿਵਾਰਕ ਅਦਾਲਤ ਦੇ ਉਸ ਹੁਕਮ ਨੂੰ ਬਰਕਰਾਰ ਰੱਖਿਆ, ਜਿਸ ਵਿਚ ਇਕ ਪੁੱਤਰ ਨੂੰ ਆਪਣੀ 100 ਸਾਲਾ ਮਾਂ ਨੂੰ ਪ੍ਰਤੀ ਮਹੀਨਾ 2,000 ਰੁਪਏ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼ ਦਿੱਤਾ ਗਿਆ ਸੀ।
ਜਸਟਿਸ ਪੀ. ਵੀ. ਕੁਨੀਕ੍ਰਿਸ਼ਨਨ ਨੇ 57 ਸਾਲਾ ਪੁੱਤਰ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਜੇਕਰ ਉਹ ਆਪਣੀ ਮਾਂ ਦੀ ਦੇਖਭਾਲ ਨਹੀਂ ਕਰ ਸਕਦਾ ਤਾਂ ਉਸਨੂੰ ‘ਆਪਣੇ ਆਪ ’ਤੇ ਸ਼ਰਮ ਆਉਣੀ ਚਾਹੀਦੀ ਹੈ।’ਅਦਾਲਤ ਨੇ ਕਿਹਾ ਕਿ ਹਰੇਕ ਪੁੱਤਰ ਦੀ ਜ਼ਿੰਮੇਵਾਰੀ ਹੁੰਦੀ ਹੈ ਿਕ ਉਹ ਆਪਣੀ ਮਾਂ ਦੀ ਦੇਖਭਾਲ ਕਰੇ। ਇਹ ਕੋਈ ਦਾਨ ਨਹੀਂ ਹੈ।
ਕੇਰਲ ਹਾਈ ਕੋਰਟ ਨੇ ਅਪ੍ਰੈਲ, 2022 ਦੇ ਪਰਿਵਾਰਕ ਅਦਾਲਤ ਦੇ ਹੁਕਮ ਵਿਰੁੱਧ ਵਿਅਕਤੀ ਦੀ ਅਪੀਲ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਉਸ ਵਿਅਕਤੀ ਨੇ ਪਰਿਵਾਰਕ ਅਦਾਲਤ ਦੇ ਅਪ੍ਰੈਲ 2022 ਦੇ ਹੁਕਮ ਨੂੰ 1149 ਦਿਨਾਂ ਬਾਅਦ 2025 ਵਿਚ ਚੁਣੌਤੀ ਦਿੱਤੀ ਅਤੇ ਉਹ ਵੀ ਉਦੋਂ ਜਦੋਂ ਉਸ ਵਿਰੁੱਧ ਗੁਜ਼ਾਰਾ ਭੱਤਾ ਨਾ ਦੇਣ ਕਾਰਨ ਵਸੂਲੀ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ।