ਦਾਨਪੇਟੀ 'ਚ ਮਿਲਿਆ 100 ਕਰੋੜ ਦਾ ਚੈੱਕ, ਕੈਸ਼ ਕਰਵਾਉਣ ਬੈਂਕ ਪੁੱਜਾ ਮੰਦਰ ਪ੍ਰਸ਼ਾਸਨ ਤਾਂ ਮਿਲੇ 17 ਰੁਪਏ
Friday, Aug 25, 2023 - 04:38 PM (IST)
ਵਿਸ਼ਾਖਾਪਟਨਮ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਭਗਤ ਨੇ ਮੰਦਰ 'ਚ 100 ਕਰੋੜ ਰੁਪਏ ਦਾ ਚੈੱਕ ਦਾਨਪੇਟੀ 'ਚ ਪਾ ਦਿੱਤਾ। ਜਦੋਂ ਮੰਦਰ ਪ੍ਰਬੰਧਨ ਨੇ ਚੈੱਕ ਨੂੰ ਕੈਸ਼ ਕਰਵਾਉਣ ਲਈ ਬੈਂਕ ਨਾਲ ਸੰਪਰਕ ਕੀਤਾ ਤਾਂ ਅਕਾਊਂਟ 'ਚ ਸਿਰਫ਼ 17 ਰੁਪਏ ਸਨ। ਇਸ ਚੈੱਕ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਮਾਮਲਾ ਵਿਸ਼ਾਖਾਪਟਨਮ ਦੇ ਸਿਮਹਾਚਲਨ 'ਚ ਸ਼੍ਰੀ ਵਰਾਹ ਲਕਸ਼ਮੀ ਨਰਸਿਮਹਾ ਸਵਾਮੀ ਵਾਰੀ ਦੇਵਸਥਾਨਮ ਮੰਦਰ ਦਾ ਹੈ।
ਇਕ ਬੈਂਕ ਦੇ ਚੈੱਕ 'ਤੇ ਕਿਸੇ ਬੋਡੇਪੱਲੀ ਰਾਧਾਕ੍ਰਿਸ਼ਨਨ ਵਲੋਂ ਦਸਤਖ਼ਤ ਕੀਤੇ ਗਏ ਹਨ। ਅਧਿਕਾਰੀ ਚੈੱਕ ਨੂੰ ਮੰਦਰ ਦੇ ਕਾਰਜਕਾਰੀ ਅਧਿਕਾਰੀ (ਈ.ਓ.) ਤ੍ਰਿਨਾਧਾ ਰਾਵ ਕੋਲ ਲੈ ਗਏ। ਤ੍ਰਿਨਾਧਾ ਰਾਵ ਨੇ ਕਿਹਾ,''ਅੰਕਾਂ ਅਤੇ ਸ਼ਬਦਾਂ 'ਚ ਰਾਸ਼ੀ ਸਹੀ ਹੈ। ਇਕ ਛੋਟਾ ਜਿਹਾ ਸੁਧਾਰ ਹੈ। ਜੇਕਰ ਚੈੱਕ ਕੈਸ਼ ਹੋ ਜਾਂਦਾ ਹੈ ਤਾਂ ਅਸੀਂ ਬਹੁਤ ਕਿਸਮਤਵਾਲੇ ਹੋਵਾਂਗੇ।'' ਉਨ੍ਹਾਂ ਕਿਹਾ ਕਿ ਚੈੱਕ ਨੂੰ ਮੰਦਰ ਦੀ ਬੈਂਕ ਬਰਾਂਚ 'ਚ ਭੇਜ ਦਿੱਤਾ ਗਿਆ। ਮੰਦਰ ਦੇ ਸੂਤਰਾਂ ਨੇ ਕਿਹਾ ਕਿ ਭਗਤ ਦੇ ਬੈਂਕ ਖਾਤੇ ਦੇ ਵੈਰੀਫਿਕੇਸ਼ਨ ਤੋਂ ਪਤਾ ਲੱਗਾ ਕਿ ਰਾਧਾਕ੍ਰਿਸ਼ਨਨ ਦੇ ਖਾਤੇ 'ਚ ਸਿਰਫ਼ 17 ਰੁਪਏ ਸਨ। ਹਾਲਾਂਕਿ ਉਸ ਦਾ ਪਤਾ ਨਹੀਂ ਮਿਲ ਸਕਿਆ ਹੈ। ਸਿਮਹਾਚਲਮ ਈ.ਓ. ਨੇ ਕਿਹਾ,''ਇਹ ਮੰਦਰ ਲਈ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਭਗਤਾਂ ਵਲੋਂ ਇਸ ਤਰ੍ਹਾਂ ਦੇ ਚੈੱਕ ਹੁੰਡੀ 'ਚ ਪਾਏ ਗਏ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8