ਅਮਰੀਕਾ ''ਚ ਭਾਰਤੀ ਵਿਦਿਆਰਥੀ ਨੂੰ ਹੋ ਸਕਦੀ ਹੈ 10 ਸਾਲ ਦੀ ਸਜ਼ਾ

04/20/2019 2:43:25 AM

ਵਾਸ਼ਿੰਗਟਨ - ਅਮਰੀਕਾ ਦੇ ਨਿਊਯਾਰਕ ਸੂਬੇ ਦੀ ਰਾਜਧਾਨੀ ਅਲਬਾਮੀ ਸਥਿਤ ਇਕ ਕਾਲਜ 'ਚ ਇਕ ਭਾਰਤੀ ਵਿਦਿਆਰਥੀ ਨੇ 58 ਹਜ਼ਾਰ ਡਾਲਰ ਤੋਂ ਜ਼ਿਆਦਾ ਮੁੱਲ ਦੇ 50 ਤੋਂ ਵੱਧ ਸੁਰੱਖਿਅਤ ਕੰਪਿਊਟਰਾਂ ਨੂੰ 'ਯੂ. ਐੱਸ. ਬੀ. ਕਿਲਰ' ਉਪਕਰਣ ਦਾ ਇਸਤੇਮਾਲ ਕਰ ਜਾਣ ਬੁਝ ਕੇ ਨੁਕਸਾਨ ਪਹੁੰਚਾਉਣ ਦੀ ਗਲਤੀ ਮੰਨ ਲਈ ਹੈ।
ਸਟੱਡੀ ਵੀਜ਼ਾ 'ਤੇ ਅਮਰੀਕਾ 'ਚ ਰਹਿ ਰਹੇ 27 ਸਾਲਾ ਵਿਦਿਆਰਥੀ ਵਿਸ਼ਵਨਾਥ ਅਕੁਥੋਟਾ ਨੂੰ ਇਸ ਸਾਲ ਫਰਵਰੀ 'ਚ ਉੱਤਰੀ ਕੈਰੋਲੀਨਾ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਹਿਰਾਸਤ 'ਚ ਹੈ। ਵਿਸ਼ਵਨਾਥ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਢਾਈ ਲੱਖ ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।
ਅਮਰੀਕੀ ਵਕੀਲ ਨੇ ਗ੍ਰਾਂਟ ਜੈਕੀਥ ਨੇ ਕਿਹਾ ਹੈ ਕਿ ਉਸ ਨੇ ਇਸ ਹਫਤੇ ਗਲਤੀ ਸਵੀਕਾਰ ਕਰ ਲਈ ਹੈ ਕਿ ਉਸ ਨੇ 'ਦਿ ਕਾਲਜ ਆਫ ਸੈਂਟਟ ਰੋਜ਼' ਦੇ ਕੰਪਿਊਟਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਅਕੁਥੋਟਾ ਨੂੰ ਇਸ ਸਾਲ ਅਗਸਤ 'ਚ ਸਜ਼ਾ ਸੁਣਾਈ ਜਾਵੇਗੀ। ਉਸ ਨੇ ਸਵੀਕਾਰ ਕੀਤਾ ਕਿ 14 ਫਰਵਰੀ ਨੂੰ ਉਸ ਨੇ ਯੂ. ਐੱਸ. ਬੀ. ਕਿਲਰ ਉਪਕਰਣ 66 ਕੰਪਿਊਟਰਾਂ 'ਚ ਲਾਇਆ ਸੀ। ਉਸ ਨੇ ਇਹ ਵੀ ਸਵੀਕਾਰ ਕੀਤਾ ਕਿ ਉਸ ਦੀ ਇਸ ਕਾਰਵਾਈ ਨਾਲ 58 ਹਜ਼ਾਰ 470 ਡਾਲਰ ਦੀ ਨੁਕਸਾਨ ਹੋਇਆ ਹੈ ਅਤੇ ਉਸ ਦੀ ਭਰਪਾਈ ਲਈ ਮੁਆਵਜ਼ਾ ਕਾਲਜ ਨੂੰ ਦੇਣ ਨੂੰ ਤਿਆਰ ਹੈ।


Khushdeep Jassi

Content Editor

Related News