ਅਮਰੀਕਾ ''ਚ ਇਕ ਬਜ਼ੁਰਗ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਇਕ ਭਾਰਤੀ ਗ੍ਰਿਫ਼ਤਾਰ

06/16/2024 12:33:28 PM

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਟੈਕਸਾਸ ਦੀ ਅਪਸ਼ਰ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਦੇਵਾਂਗ ਪਟੇਲ ਨਾਂ ਦੇ ਇਕ ਭਾਰਤੀ ਜੋ ਗੁਜਰਾਤ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ। ਦੇਵਾਂਗ ਪਟੇਲ 'ਤੇ ਇਕ 85 ਸਾਲਾ ਅਮਰੀਕੀ ਨਾਗਰਿਕ ਤੋਂ ਹਜ਼ਾਰਾਂ ਡਾਲਰਾਂ ਦੀ ਫਿਰੌਤੀ ਲੈਣ ਦਾ ਦੋਸ਼ ਹੈ। ਪੁਲਸ ਨੇ ਉਸ ਨੂੰ 12 ਜੂਨ ਨੂੰ ਉਸ ਵੇਲੇ ਰੰਗੇ ਹੱਥੀਂ ਕਾਬੂ ਕੀਤਾ ਸੀ ਜਦੋਂ ਉਹ ਇਕ ਬਜ਼ੁਰਗ ਵਿਅਕਤੀ ਤੋਂ ਪੈਸੇ ਲੈ ਕੇ ਜਾ ਰਿਹਾ ਸੀ। ਸ਼ੈਰਿਫ ਦੇ ਦਫ਼ਤਰ ਵਲੋਂ ਜਾਰੀ ਸੂਚਨਾ ਦੇ ਅਨੁਸਾਰ 38 ਸਾਲਾ ਦੇਵਾਂਗ ਪਟੇਲ ਹੁਣ ਟੈਕਸਾਸ ਸੂਬੇ ਦੀ ਉਪਸ਼ਰ ਕਾਉਂਟੀ ਦੀ ਜੇਲ੍ਹ 'ਚ ਨਜ਼ਰਬੰਦ ਹੈ। ਅਪਸ਼ਰ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਇਹ ਵੀ ਕਿਹਾ ਕਿ ਦੇਵਾਂਗ ਪਟੇਲ ਦਾ 1 ਮਿਲੀਅਨ ਡਾਲਰ ਦਾ ਅਦਾਲਤ ਨੇ ਬਾਂਡ ਰੱਖਿਆ ਹੈ। ਦੇਵਾਂਗ ਪਟੇਲ ਤੇ  ਲੱਗੇ ਦੋਸ਼ ਬਹੁਤ ਗੰਭੀਰ ਹਨ ਅਤੇ ਜੇਕਰ ਉਹ ਅਦਾਲਤ 'ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ। 

ਇਹ ਵੀ ਪੜ੍ਹੋ : ਅਮਰੀਕਾ 'ਚ ਨੂਰਮਹਿਲ ਦੀਆਂ ਕੁੜੀਆਂ 'ਤੇ ਨਕੋਦਰ ਦੇ ਨੌਜਵਾਨ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

ਕੁਝ ਲੋਕਾਂ ਨੇ ਉਸ ਬਜ਼ੁਰਗ ਨੂੰ ਵੀ ਬੁਲਾਇਆ, ਜਿਸ ਤੋਂ ਦੇਵਾਂਗ ਪਟੇਲ ਨੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਅਧਿਕਾਰੀਆਂ ਦੇ ਨਾਂ 'ਤੇ ਪੈਸੇ ਵਸੂਲੇ ਸਨ। ਉਸ ਨੇ ਉਸ ਬਜ਼ੁਰਗ ਨੂੰ ਇਹ ਕਹਿ ਕੇ ਡਰਾਇਆ ਗਿਆ ਸੀ ਕਿ ਉਸ ਖ਼ਿਲਾਫ਼ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਹੈ ਅਤੇ ਜੇਕਰ ਉਹ ਗ੍ਰਿਫ਼ਤਾਰੀ ਤੋਂ ਬਚਣਾ ਚਾਹੁੰਦਾ ਹੈ ਤਾਂ ਉਸ ਨੂੰ ਪੈਸੇ ਦੇਣੇ ਪੈਣਗੇ। ਗ੍ਰਿਫ਼ਤਾਰੀ ਦੇ ਨਾਂ ਤੋਂ ਡਰਦੇ ਉਸ ਬਜ਼ੁਰਗ ਨੇ 70 ਹਜ਼ਾਰ ਡਾਲਰ ਦੀ ਰਕਮ ਉਨ੍ਹਾਂ ਨੂੰ ਦੇ ਦਿੱਤੀ। ਹਾਲਾਂਕਿ ਉਨ੍ਹਾਂ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਰਹੀ ਅਤੇ ਆਖ਼ਰਕਾਰ ਪੀੜਤ ਬਜ਼ੁਰਗ ਨੇ ਇਸ ਮਾਮਲੇ ਨੂੰ ਸ਼ੱਕੀ ਸਮਝਦਿਆਂ ਅਪਸ਼ਰ ਕਾਉਂਟੀ ਸ਼ੈਰਿਫ ਦੇ ਦਫ਼ਤਰ ਨਾਲ ਸੰਪਰਕ ਕੀਤਾ। ਸ਼ਿਕਾਇਤ ਮਿਲਣ 'ਤੇ ਪੁਲਸ ਨੇ ਪੀੜਤ ਤੋਂ 70 ਹਜ਼ਾਰ ਡਾਲਰ ਲੈਣ ਵਾਲੇ ਇਸ ਗਿਰੋਹ ਨੂੰ ਫੜਨ ਲਈ ਜਾਲ ਵਿਛਾਇਆ, ਉਨ੍ਹਾਂ ਦੀਆਂ ਫ਼ੋਨ ਕਾਲਾਂ ਵੀ ਪੁਲਸ ਨੇ ਸੁਣੀਆਂ ਅਤੇ ਇਸ ਗਿਰੋਹ ਦੇ ਵਿਅਕਤੀ ਨੂੰ ਪੈਸੇ ਲੈਣ ਲਈ ਪੀੜਤ ਦੇ ਘਰ ਬੁਲਾਇਆ ਗਿਆ। ਸ਼ੈਰਿਫ ਦਫ਼ਤਰ ਦੇ ਅਨੁਸਾਰ ਦੇਵਾਂਗ ਪਟੇਲ ਪੈਸੇ ਇਕੱਠੇ ਕਰਨ ਲਈ ਜਦੋਂ ਪੀੜਤ ਬਜ਼ੁਰਗ ਦੇ ਘਰ ਆਇਆ, ਪੁਲਸ ਨੇ ਦੇਵਾਂਗ ਦਾ ਪਿੱਛਾ ਕੀਤਾ ਜਦੋਂ ਉਹ ਪੈਸੇ ਇਕੱਠੇ ਕਰ ਰਿਹਾ ਸੀ ਅਤੇ ਉਸ ਨੂੰ ਸਟੇਟ ਹਾਈਵੇਅ 271 'ਤੇ ਰੋਕ ਕੇ ਗ੍ਰਿਫ਼ਤਾਰ ਕਰ ਲਿਆ। ਦੇਵਾਂਗ ਪਟੇਲ 'ਤੇ ਸੈਕਿੰਡ ਡਿਗਰੀ ਫੈਲੋ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ ਸਾਬਤ ਹੋਣ ਤੇ ਉਸ ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News