10 ਸਾਲਾ ਬੱਚੀ ਨਾਲ ਰੇਪ ਕਰ ਕੀਤਾ ਕਤਲ, ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ

Thursday, Dec 16, 2021 - 04:05 PM (IST)

10 ਸਾਲਾ ਬੱਚੀ ਨਾਲ ਰੇਪ ਕਰ ਕੀਤਾ ਕਤਲ, ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ

ਸੂਰਤ (ਵਾਰਤਾ)- ਗੁਜਰਾਤ ’ਚ ਸੂਰਤ ਦੀ ਇਕ ਅਦਾਲਤ ਨੇ 10 ਸਾਲ ਦੀ ਇਕ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰਨ ਵਾਲੇ ਇਕ ਨੌਜਵਾਨ ਨੂੰ ਵੀਰਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ। 

ਇਹ ਵੀ ਪੜ੍ਹੋ : PM ਮੋਦੀ ਨੇ ਕੀਤਾ ਕਿਸਾਨਾਂ ਨੂੰ ਸੰਬੋਧਨ, ਦੱਸਿਆ ਗ਼ਰੀਬ ਦੀ ਰਸੋਈ ਕਿਉਂ ਹੋ ਰਹੀ ਹੈ ਮਹਿੰਗੀ

ਇਸਤਗਾਸਾ ਪੱਖ ਅਨੁਸਾਰ ਉਕਤ ਬੱਚੀ ਦਸੰਬਰ 2020 ਨੂੰ ਜਦੋਂ ਸ਼ਹਿਰ ਦੇ ਪਾਂਡੇਸਰਾ ਇਲਾਕੇ ’ਚ ਆਪਣੇ ਵੱਡੇ ਪਾਪਾ ਦੇ ਘਰ ਦੇ ਬਾਹਰ ਖੇਡ ਰਹੀ ਸੀ, ਉਦੋਂ ਦੋਸ਼ੀ ਦਿਨੇਸ਼ ਵੈਸ਼ਾਨ ਉਸ ਨੂੰ ਚੀਜ਼ ਖੁਆਉਣ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ। ਉਸ ਨੇ ਉਘਨਾ ਖੇਤਰ ’ਚ ਇਕ ਸੁੰਨਸਾਨ ਜਗ੍ਹਾ ਝਾੜੀਆਂ ’ਚ ਉਸ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਇੱਟ ਪੱਥਰ ਮਾਰ-ਮਾਰ ਕੇ ਬੇਰਹਿਮੀ ਨਾਲ ਬੱਚੀ ਦਾ ਕਤਲ ਕਰ ਦਿੱਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News