10 ਸਾਲ ਦੇ ਬੱਚੇ ਨੇ ਪਾਸ ਕੀਤੀ 10ਵੀਂ ਦੀ ਪ੍ਰੀਖਿਆ, ਹਾਸਲ ਕੀਤੇ 79 ਫੀਸਦੀ ਅੰਕ

08/02/2021 10:44:31 AM

ਲਖਨਊ— ਕੁਝ ਬੱਚੇ ਆਪਣੇ ਕੰਮਾਂ ਅਤੇ ਪੜ੍ਹਾਈ ’ਚ ਦਿਲਚਸਪੀ ਜ਼ਰੀਏ ਖ਼ਾਸ ਮੁਕਾਮ ਹਾਸਲ ਕਰ ਲੈਂਦੇ ਹਨ। ਅਜਿਹਾ ਹੀ ਇਕ ਮੁਕਾਮ ਹਾਸਲ ਕੀਤਾ ਹੈ ਉੱਤਰ ਪ੍ਰਦੇਸ਼ ਦੇ ਲਖਨਊ ਦੇ ਇਕ ਬੱਚੇ ਨੇ। ਇਸ ਬੱਚੇ ਨੇ ਸਿਰਫ਼ 10 ਸਾਲ ਦੀ ਉਮਰ ਵਿਚ ਹੀ ਯੂ. ਪੀ. ਬੋਰਡ ਦੀ 10ਵੀਂ ਦੀ ਪ੍ਰੀਖਿਆ 79 ਫ਼ੀਸਦੀ ਅੰਕ ਲੈ ਕੇ ਪਾਸ ਕੀਤੀ ਹੈ। ਬੱਚੇ ਦਾ ਨਾਂ ਰਾਸ਼ਟਰਮ ਆਦਿੱਤਿਆ ਕ੍ਰਿਸ਼ਨਾ ਹੈ। ਉਸ ਦੀ ਸਫ਼ਲਤਾ ਤੋਂ ਉਸ ਦੇ ਪਰਿਵਾਰਕ ਮੈਂਬਰ ਵੀ ਬਹੁਤ ਖੁਸ਼ ਹਨ। ਉਸ ਨੇ ਅੰਗਰੇਜ਼ੀ ’ਚ 83, ਹਿੰਦੀ ’ਚ 82, ਸਾਇੰਸ ’ਚ 76, ਗਣਿਤ ’ਚ 64, ਆਰਟਸ ’ਚ 86 ਅਤੇ ਸਮਾਜਿਕ ਵਿਗਿਆਨ ’ਚ 84 ਅੰਕ ਹਾਸਲ ਕੀਤੇ ਹਨ। 

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਕਿਸਾਨ ਦੇ ਪੁੱਤ ਨੇ ਚਮਕਾਇਆ ਮਾਪਿਆਂ ਦਾ ਨਾਮ, IES ਪ੍ਰੀਖਿਆ ’ਚ ਹਾਸਲ ਕੀਤਾ ਦੂਜਾ ਰੈਂਕ

ਪਿ੍ਰੰਸੀਪਲ ਐੱਚ. ਐੱਨ. ਉਪਾਧਿਆਏ ਨੇ ਕਿਹਾ ਕਿ ਆਦਿੱਤਿਆ ਇਕ ਉਤਸ਼ਾਹੀ ਵਿਦਿਆਰਥੀ ਹੈ। ਉਹ ਅੱਖਾਂ ਬੰਦ ਕਰ ਕੇ ਵੀ ਵਿਸ਼ਿਆਂ ਨੂੰ ਸੁਲਝਾ ਸਕਦਾ ਹੈ। ਉਹ ਯੋਗ ’ਚ ਵੀ ਚੰਗੀ ਮੁਹਾਰਤ ਰੱਖਦਾ ਹੈ ਅਤੇ ਸਮਾਜਿਕ ਮੁੱਦਿਆਂ ’ਤੇ ਲੰਬੀ ਗੱਲਬਾਤ ਕਰ ਸਕਦਾ ਹੈ। ਉਹ ਸਾਡੇ ਸਕੂਲ ਲਈ ਇਕ ਸੰਪਤੀ ਹੈ। ਇਹ ਦੂਜੀ ਵਾਰ ਹੈ, ਜਦੋਂ  ਯੂ. ਪੀ. ਸੈਕੰਡਰੀ ਸਿੱਖਿਆ ਬੋਰਡ ਨੇ ਛੋਟੇ ਬੱਚੇ ਨੂੰ 10ਵੀਂ ਦੇ ਬੋਰਡ ਦੀ ਪ੍ਰੀਖਿਆ ’ਚ ਬੈਠਣ ਦੀ ਆਗਿਆ ਦਿੱਤੀ ਹੈ। ਇਸ ਤੋਂ ਪਹਿਲਾਂ ਸੁਸ਼ਮਾ ਵਰਮਾ ਨੇ 5 ਸਾਲ ਦੀ ਉਮਰ ’ਚ 9ਵੀਂ ਜਮਾਤ ’ਚ ਦਾਖ਼ਲਾ ਲਿਆ ਸੀ ਅਤੇ ਯੂ. ਪੀ. ਬੋਰਡ ਦੀ ਪ੍ਰੀਖਿਆ ਪਾਸ ਕੀਤੀ ਸੀ। ਯੂ. ਪੀ. ਬੋਰਡ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਮੈਟ੍ਰਿਕ ਪਾਸ ਬਣੀ। ਬੋਰਡ ਦੇ ਨਿਯਮ ਮੁਤਾਬਕ ਜਮਾਤ 10ਵੀਂ ਦੀ ਬੋਰਡ ਪ੍ਰੀਖਿਆ ’ਚ ਬੈਠਣ ਲਈ ਵਿਦਿਆਰਥੀ ਦੀ ਉਮਰ ਘੱਟੋ-ਘੱਟ 14 ਸਾਲ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਚੀਨ ਤੋਂ ਆਈ ਦੁਖ਼ਦ ਖ਼ਬਰ, ਪੜ੍ਹਾਈ ਕਰਨ ਗਏ ਬਿਹਾਰ ਦੇ ਮੁੰਡੇ ਦੀ ਸ਼ੱਕੀ ਹਲਾਤਾਂ ’ਚ ਮੌਤ

ਸਕੂਲ ਦੇ ਜ਼ਿਲ੍ਹਾ ਇੰਸਪੈਕਟਰ ਮੁਕੇਸ਼ ਕੁਮਾਰ ਨੇ ਕਿਹਾ ਕਿ ਉਹ ਬੇਮਿਸਾਲ ਹੋਣਹਾਰ ਵਿਦਿਆਰਥੀ ਹਨ। ਉਹ ਆਪਣੀ ਉਮਰ ਦੇ ਬਹੁਤ ਸਾਰੇ ਲੋਕਾਂ ਅਤੇ ਇੱਥੋਂ ਤੱਕ ਕਿ ਸੀਨੀਅਰ ਵਿਦਿਆਰਥੀਆਂ ਲਈ ਇਕ ਪ੍ਰੇਰਣਾ ਸਰੋਤ ਹਨ। ਉਨ੍ਹਾਂ ਦੇ ਅਸਾਧਾਰਨ ਹੁਨਰ ਨੂੰ ਵੇਖਦੇ ਹੋਏ ਯੂ. ਪੀ. ਸੈਕੰਡਰੀ ਸਿੱਖਿਆ ਬੋਰਡ ਨੇ 2019 ਵਿਚ ਉਨ੍ਹਾਂ ਨੂੰ ਵਿਸ਼ੇਸ਼ ਆਗਿਆ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਖਨਊ ਦੇ ਐੱਮ. ਡੀ. ਸ਼ੁਕਲਾ ਇੰਟਰ ਕਾਲਜ ’ਚ ਜਮਾਤ 9ਵੀਂ ’ਚ ਦਾਖ਼ਲਾ ਮਿਲਿਆ।


Tanu

Content Editor

Related News