ਲੋਕ ਸਭਾ ਮੈਂਬਰ ਚੁਣੇ ਜਾਣ ਮਗਰੋਂ ਰਾਜ ਸਭਾ ਵਿਚ ਖਾਲੀ ਹੋਈਆਂ 10 ਸੀਟਾਂ

06/12/2024 6:21:22 PM

ਨਵੀਂ ਦਿੱਲੀ- ਹਾਲ ਹੀ ਵਿਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਰਾਜ ਸਭਾ ਵਿਚ 10 ਸੀਟਾਂ ਖਾਲੀ ਹੋ ਗਈਆਂ ਹਨ। ਰਾਜ ਸਭਾ ਸਕੱਤਰੇਤ ਨੇ ਇਨ੍ਹਾਂ ਆਸਾਮੀਆਂ ਨੂੰ ਨੋਟੀਫਾਈਡ ਕੀਤਾ ਹੈ। ਇਸ ਵਿਚ ਆਸਾਮ, ਬਿਹਾਰ ਅਤੇ ਮਹਾਰਾਸ਼ਟਰ ’ਚ ਦੋ-ਦੋ, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਤੇ ਤ੍ਰਿਪੁਰਾ ਵਿਚ ਇਕ-ਇਕ ਆਸਾਮੀਆਂ ਸ਼ਾਮਲ ਹਨ। ਇਹ ਆਸਾਮੀਆਂ ਕਾਮਾਖਿਆ ਪ੍ਰਸਾਦ ਤਾਸਾ (ਆਸਾਮ), ਸਰਬਾਨੰਦ ਸੋਨੋਵਾਲ (ਆਸਾਮ), ਮੀਸਾ ਭਾਰਤੀ (ਬਿਹਾਰ), ਵਿਵੇਕ ਠਾਕੁਰ (ਬਿਹਾਰ), ਦੀਪੇਂਦਰ ਸਿੰਘ ਹੁੱਡਾ (ਹਰਿਆਣਾ), ਜੋਤੀਰਾਦਿੱਤਿਆ ਸਿੰਧੀਆ (ਮੱਧ ਪ੍ਰਦੇਸ਼), ਉਦਯਨਰਾਜੇ ਭੌਂਸਲੇ (ਮਹਾਰਾਸ਼ਟਰ), ਪੀਯੂਸ਼ ਗੋਇਲ (ਮਹਾਰਾਸ਼ਟਰ), ਕੇ. ਸੀ. ਵੇਣੂਗੋਪਾਲ (ਰਾਜਸਥਾਨ) ਅਤੇ ਬਿਪਲਬ ਕੁਮਾਰ ਦੇਬ (ਤ੍ਰਿਪੁਰਾ) ਨਾਲ ਜੁੜੇ ਹਨ। ਇਹ ਸਾਰੇ ਹਾਲ ਹੀ ਵਿਚ ਸੰਪੰਨ ਲੋਕ ਸਭਾ ਚੋਣਾਂ ਵਿਚ ਜੇਤੂ ਹੋਏ ਹਨ।

ਸੀਟਾਂ ਦੀਆਂ ਖਾਲੀ ਆਸਾਮੀਆਂ ਦਾ ਵੇਰਵਾ ਦਿੰਦੇ ਹੋਏ ਆਪਣੇ ਨੋਟੀਫਿਕੇਸ਼ਨ ਵਿਚ ਰਾਜ ਸਭਾ ਸਕੱਤਰੇਤ ਨੇ ਕਿਹਾ ਕਿ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 69 ਦੀ ਉਪ-ਧਾਰਾ (2) ਦੇ ਨਾਲ-ਨਾਲ ਧਾਰਾ 67ਏ ਅਤੇ ਧਾਰਾ 68 ਦੀ ਉਪ-ਧਾਰਾ (4) ਦੇ ਪ੍ਰਾਵਧਾਨ ਦੀ ਪਾਲਣਾ ਵਿਚ, 18ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁਣੇ ਜਾਣ ਦੀ ਮਿਤੀ ਭਾਵ 4 ਜੂਨ, 2024 ਤੋਂ ਰਾਜ ਸਭਾ ਦੇ ਮੈਂਬਰ ਨਹੀਂ ਰਹੇ। ਇਸ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਚੋਣ ਕਮਿਸ਼ਨ ਰਾਜਾਂ ਦੀ ਕੌਂਸਲ ਵਿਚ ਇਨ੍ਹਾਂ ਖਾਲੀ ਆਸਾਮੀਆਂ ਨੂੰ ਭਰਨ ਲਈ ਚੋਣਾਂ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ ਕਰੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


DIsha

Content Editor

Related News