ਝਾਰਖੰਡ : ਦੋਸਤ ਨਾਲ ਘੁੰਮਣ ਗਈ ਸਾਫ਼ਟਵੇਅਰ ਇੰਜੀਨੀਅਰ ਕੁੜੀ ਨਾਲ 10 ਲੋਕਾਂ ਵੱਲੋਂ ਸਮੂਹਿਕ ਜਬਰ ਜ਼ਿਨਾਹ

Saturday, Oct 22, 2022 - 02:44 PM (IST)

ਝਾਰਖੰਡ : ਦੋਸਤ ਨਾਲ ਘੁੰਮਣ ਗਈ ਸਾਫ਼ਟਵੇਅਰ ਇੰਜੀਨੀਅਰ ਕੁੜੀ ਨਾਲ 10 ਲੋਕਾਂ ਵੱਲੋਂ ਸਮੂਹਿਕ ਜਬਰ ਜ਼ਿਨਾਹ

ਚਾਈਬਾਸਾ (ਭਾਸ਼ਾ)- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹਾ ਹੈੱਡਕੁਆਰਟਰ ਚਾਈਬਾਸਾ 'ਚ ਹਵਾਈ ਅੱਡੇ ਨੇੜੇ ਇਕ ਸਾਫਟਵੇਅਰ ਇੰਜਨੀਅਰ ਕੁੜੀ ਨਾਲ ਲਗਭਗ 10 ਲੋਕਾਂ ਵਲੋਂ ਸਮੂਹਿਕ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੁਪਰਡੈਂਟ ਆਸ਼ੂਤੋਸ਼ ਸ਼ੇਖਰ ਨੇ ਦੱਸਿਆ ਕਿ ਕੁੜੀ ਨਾਲ 9-10 ਅਣਪਛਾਤੇ ਲੋਕਾਂ ਖ਼ਿਲਾਫ਼ ਸਮੂਹਿਕ ਜਬਰ ਜ਼ਿਨਾਹ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁੜੀ ਦੀ ਮੈਡੀਕਲ ਜਾਂਚ ਕਰਵਾਈ ਗਈ, ਜਿਸ 'ਚ ਜਬਰ ਜ਼ਿਨਾਹ ਦੀ ਪੁਸ਼ਟੀ ਹੋਣ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵਿਆਹ ਸਮਾਗਮ ਦੇ ਬਿਨਾਂ ਵਿਆਹ ਦੀ ਰਜਿਸਟ੍ਰੇਸ਼ਨ ਸਿਰਫ਼ ਕਾਗਜ਼ੀ ਪੁਲੰਦਾ : ਹਾਈ ਕੋਰਟ

ਪੀੜਤਾ ਝੀਂਕਪਾਨੀ ਦੀ ਰਹਿਣ ਵਾਲੀ ਹੈ ਅਤੇ ਬੈਂਗਲੁਰੂ 'ਚ ਸਾਫ਼ਟਵੇਅਰ ਇੰਜੀਨੀਅਰ ਹੈ ਅਤੇ ਮੌਜੂਦਾ ਸਮੇਂ ਉਹ ਚਾਈਬਾਸਾ ਸ਼ਹਿਰ ਦੇ ਕਮਰਹਾਤੂ 'ਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੀ ਸੀ, ਜਿੱਥੋਂ ਉਹ 'ਵਰਕ ਫਰਾਮ ਹੋਮ' ਮਾਧਿਅਮ ਨਾਲ ਆਪਣਾ ਕੰਮ ਕਰ ਰਹੀ ਸੀ। ਪੁਲਸ ਨੇ ਦਰਜ ਮਾਮਲੇ ਦੇ ਆਧਾਰ 'ਤੇ ਕਿਹਾ ਕਿ ਵੀਰਵਾਰ ਸ਼ਾਮ ਕੁੜੀ ਆਪਣੇ ਇਕ ਦੋਸਤ ਨਾਲ ਹਵਾਈ ਅੱਡੇ ਵੱਲ ਘੁੰਮਣ ਗਈ ਸੀ, ਜਿੱਥੇ ਉਹ ਸਕੂਟੀ ਖੜ੍ਹੀ ਕਰ ਕੇ ਆਪਸ 'ਚ ਗੱਲ ਕਰ ਰਹੇ ਸਨ, ਉਦੋਂ 9-10 ਅਣਪਛਾਤੇ ਨੌਜਵਾਨ ਉੱਥੇ ਆ ਗਏ ਅਤੇ ਨੌਜਵਾਨ ਨਾਲ ਕੁੱਟਮਾਰ ਕਰ ਕੇ ਉਸ ਦਾ ਮੋਬਾਇਲ ਅਤੇ ਨਕਦੀ ਖੋਹ ਲਈ ਅਤੇ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਪੀੜਤਾ ਅਤੇ ਉਸ ਦਾ ਦੋਸਤ ਘਟਨਾ ਤੋਂ ਬਾਅਦ ਮੁਫਸਿਲ ਥਾਣੇ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਚਿਤਾਵਨੀ, ਨਫ਼ਰਤੀ ਭਾਸ਼ਣ 'ਤੇ ਤੁਰੰਤ ਲਵੋ ਐਕਸ਼ਨ, ਨਹੀਂ ਤਾਂ ਹੋਵੇਗੀ ਕਾਰਵਾਈ


author

DIsha

Content Editor

Related News