6 ਮਹੀਨਿਆਂ ''ਚ ਕਸ਼ਮੀਰ ''ਚ 10 ਲੱਖ ਅਤੇ ਹਿਮਾਚਲ ''ਚ 75 ਲੱਖ ਸੈਲਾਨੀ ਪੁੱਜੇ

Friday, Jun 30, 2023 - 12:52 PM (IST)

6 ਮਹੀਨਿਆਂ ''ਚ ਕਸ਼ਮੀਰ ''ਚ 10 ਲੱਖ ਅਤੇ ਹਿਮਾਚਲ ''ਚ 75 ਲੱਖ ਸੈਲਾਨੀ ਪੁੱਜੇ

ਸ਼੍ਰੀਨਗਰ/ਹਿਮਾਚਲ- ਕਸ਼ਮੀਰ 'ਚ ਜੂਨ ਮਹੀਨੇ 4 ਲੱਖ ਤੋਂ ਵੱਧ ਸੈਲਾਨੀ ਪਹੁੰਚੇ ਹਨ, ਜੋ ਜੂਨ 2022 ਦੇ 3.3 ਲੱਖ ਸੈਲਾਨੀਆਂ ਦੀ ਤੁਲਨਾ 'ਚ ਕਾਫ਼ੀ ਵੱਧ ਹੈ। ਪਿਛਲੇ 6 ਮਹੀਨਿਆਂ 'ਚ 10 ਲੱਖ ਤੋਂ ਵੱਧ ਸੈਲਾਨੀ ਕਸ਼ਮੀਰ ਦੀ ਸੁੰਦਰਤਾ ਦੇਖ ਚੁੱਕੇ ਹਨ। ਕਸ਼ਮੀਰ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਰਜਾ ਯਾਕੂਬ ਦਾ ਕਹਿਣਾ ਹੈ ਕਿ ਜੂਨ 'ਚ ਅਸੀਂ 2022 ਦੇ ਜੂਨ ਰਿਕਾਰਡ ਤੋੜਿਆ ਹੈ। ਇਸ ਸਾਲ ਕਰੀਬ 2 ਕਰੋੜ ਤੋਂ ਜ਼ਿਆਦਾ ਸੈਲਾਨੀਆਂ ਦੇ ਕਸ਼ਮੀਰ ਪਹੁੰਚਣ ਦੀ ਉਮੀਦ ਹੈ। ਉਮੀਦ ਹੈ ਕਿ ਇਸ ਵਾਰ ਅਸੀਂ ਪਿਛਲੇ ਸਾਲ ਦਾ 1.88 ਕਰੋੜ ਸੈਲਾਨੀਆਂ ਦਾ ਰਿਕਾਰਡ ਤੋੜਨ 'ਚ ਕਾਮਯਾਬ ਰਹਾਂਗੇ। ਜੋ ਪਿਛਲੇ 3 ਦਹਾਕਿਆਂ 'ਚ ਸਭ ਤੋਂ ਵੱਧ ਸੀ।

ਯਾਕੂਬ ਦਾ ਕਹਿਣਾ ਹੈ ਕਿ ਸੈਰ-ਸਪਾਟੇ ਦਾ ਇੱਥੇ ਦੀ ਅਰਥਵਿਵਸਥਾ 'ਚ 6.98 ਫੀਸਦੀ ਦਾ ਯੋਗਦਾਨ ਹੈ। ਕੋਰੋਨਾ ਅਤੇ ਧਾਰਾ-370 ਹਟਾਉਣ ਤੋਂ ਬਾਅਦ ਕਸ਼ਮੀਰ 'ਚ ਕਰਫਿਊ ਨਾਲ ਸੈਲਾਨੀਆਂ ਦੀ ਗਿਣਤੀ 'ਚ ਕਮੀ ਆਈ ਸੀ। ਮਈ 'ਚ ਸ਼੍ਰੀਨਗਰ 'ਚ ਜੀ-20 ਸਫ਼ਲ ਆਯੋਜਨ ਤੋਂ ਬਾਅਦ ਹੋਟਲ ਉਦਯੋਗ ਨਾਲ ਜੁੜੇ ਲੋਕਾਂ 'ਚ ਨਵੀਂ ਉਮੀਦ ਦਾ ਸੰਚਾਰ ਹੋਇਆ ਹੈ। ਇਸ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਹਿਮਾਚਲ 'ਚ ਹੁਣ ਤੱਕ 75 ਲੱਖ ਸੈਲਾਨੀ ਪਹੁੰਚ ਚੁੱਕੇ ਹਨ। ਪਿਛਲੇ ਸਾਲ ਜਨਵਰੀ ਤੋਂ ਮਈ ਦਰਮਿਆਨ 65.74 ਲੱਖ ਸੈਲਾਨੀ ਹਿਮਾਚਲ 'ਚ ਆਏ ਸਨ। ਗਰਮੀ ਦੇ ਸੀਜਨ ਦੌਰਾਨ ਹਿਮਾਚਲ 'ਚ ਬਰਫ਼ਬਾਰੀ ਹੋਣ ਕਾਰਨ ਇਸ ਦਾ ਹੋਰ ਜ਼ਿਆਦਾ ਸੈਲਾਨੀਆਂ ਨੇ ਹਿਮਾਚਲ ਦਾ ਰੁਖ ਕੀਤਾ। 


author

DIsha

Content Editor

Related News